ਚੰਡੀਗੜ੍ਹ, 13 ਮਾਰਚ 2024: ਬੀਤੇ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮਨੋਹਰ ਲਾਲ (Manohar Lal) ਨੇ ਹਰਿਆਣਾ ਦੀ ਕਰਨਾਲ ਵਿਧਾਨ ਸਭਾ ਸੀਟ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸਦਾ ਐਲਾਨ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਵਿੱਚ ਕੀਤਾ ਹੈ। ਨਾਇਬ ਸਿੰਘ ਸੈਣੀ ਸਰਕਾਰ ਨੇ ਸਦਨ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ। ਪ੍ਰਸਤਾਵ ਨੂੰ ਬਿਨਾਂ ਵੋਟਿੰਗ ਦੇ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਮਨੋਹਰ ਲਾਲ ਨੂੰ ਕਰਨਾਲ ਲੋਕ ਸਭਾ ਸ਼ੀਟ ਤੋਂ ਚੋਣ ਲੜ ਸਕਦੇ ਹਨ |
ਜਨਵਰੀ 23, 2025 10:28 ਬਾਃ ਦੁਃ