Punjab Cabinet

ਮਾਨ ਸਰਕਾਰ ਨੇ ਪੰਜਾਬ ਕੈਬਿਨਟ ਮੰਤਰੀਆਂ ਦੇ ਵਿਭਾਗਾਂ ‘ਚ ਕੀਤਾ ਫੇਰਬਦਲ

ਚੰਡੀਗੜ੍ਹ, 15 ਮਾਰਚ 2023: ਪੰਜਾਬ ਸਰਕਾਰ ਵਲੋਂ ਪੰਜਾਬ ਕੈਬਿਨਟ (Punjab Cabinet) ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਗਿਆ ਹੈ | ਕੈਬਿਨਟ ਮੰਤਰੀ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ | ਹੁਣ ਇਹ ਵਿਭਾਗ ਮੁੱਖ ਮੰਤਰੀ ਮਾਨ ਕੋਲ ਹੋਵੇਗਾ | ਅਨਮੋਲ ਗਗਨ ਮਾਨ ਨੂੰ ਦੋ ਹੋਰ ਵਿਭਾਗ ਦਿੱਤੇ ਗਏ ਹਨ, ਇਨ੍ਹਾਂ ਵਿੱਚ ਲੇਬਰ ਅਤੇ ਪ੍ਰਾਹੁਣਾਚਾਰੀ ਸ਼ਾਮਲ ਹਨ | ਇਸਦੇ ਨਾਲ ਹੀ ਚੇਤਨ ਸਿੰਘ ਜੌੜਾਮਾਜਰਾ ਨੂੰ ਲੋਕ ਸੰਪਰਕ ਵਿਭਾਗ ਦਿੱਤਾ ਗਿਆ ਹੈ, ਜੋ ਕਿ ਪਹਿਲਾਂ ਅਮਨ ਅਰੋੜਾ ਕੋਲ ਸੀ | ਇਸਦੇ ਨਾਲ ਹੀ ਅਮਨ ਅਰੋੜਾ ਨੂੰ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦਿੱਤਾ ਗਿਆ ਹੈ | ਗੁਰਮੀਤ ਸਿੰਘ ਮੀਤ ਹੇਅਰ ਨੂੰ ਜਲ ਸਰੋਤ ਵਿਭਾਗ ਦਿੱਤਾ ਗਿਆ ਹੈ, ਇਹ ਪਹਿਲਾਂ ਬ੍ਰਮ ਸ਼ੰਕਰ ਜਿੰਪਾ ਕੋਲ ਸੀ | ਇਸਦੇ ਨਾਲ ਹੀ ਲਾਲਜੀਤ ਸਿੰਘ ਭੁੱਲਰ ਨੂੰ ਇੱਕ ਹੋਰ ਫ਼ੂਡ ਐਂਡ ਪ੍ਰੋਸੈਸਿੰਗ ਦਾ ਮਹਿਕਮਾ ਦਿੱਤਾ ਗਿਆ ਹੈ |

 

Scroll to Top