July 2, 2024 7:31 pm
Manish Sisodia

ਜੇਲ੍ਹ ਤੋਂ ਮਨੀਸ਼ ਸਿਸੋਦੀਆ ਦੀ ਚਿੱਠੀ, ਕਿਹਾ- ਜੇ ਹਰ ਗਰੀਬ ਦਾ ਬੱਚਾ ਪੜ੍ਹੇ ਤਾਂ ਚੌਥੀ ਪਾਸ ਰਾਜੇ ਦਾ ਹਿੱਲ ਜਾਵੇਗਾ ਮਹਿਲ

ਚੰਡੀਗੜ੍ਹ ,19 ਮਈ 2023: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ੁੱਕਰਵਾਰ ਨੂੰ ਦਿੱਲੀ ਦਾ ਸਿਆਸੀ ਪਾਰਾ ਫਿਰ ਚੜ੍ਹ ਗਿਆ। ਉਸ ਨੇ ਸਵੇਰੇ 10.30 ਵਜੇ ਦੇ ਕਰੀਬ ਟਵਿੱਟਰ ‘ਤੇ ‘ਜੇਲ੍ਹ ਸੇ ਮਨੀਸ਼ ਸਿਸੋਦੀਆ ਕੀ ਚਿਠੀ ਦੇਸ਼ ਕੇ ਨਾਮ’ ਸਿਰਲੇਖ ਵਾਲੀ ਚਿੱਠੀ ਸਾਂਝੀ ਕੀਤੀ। ਜਿਸ ‘ਚ ਉਨ੍ਹਾਂ (Manish Sisodia) ਨੇ ਬਿਨਾਂ ਕਿਸੇ ਦਾ ਨਾਂ ਲਏ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਚਿੱਠੀ ਨੂੰ ਸਾਂਝਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ, ‘ਜੇਲ੍ਹ ਤੋਂ ਮਨੀਸ਼ (Manish Sisodia) ਦੀ ਚਿੱਠੀ’। ਸਾਂਝੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ‘ਜੇ ਹਰ ਗਰੀਬ ਨੂੰ ਇੱਕ ਕਿਤਾਬ ਮਿਲ ਜਾਵੇ ਤਾਂ ਨਫ਼ਰਤ ਦੀ ਹਨੇਰੀ ਕੌਣ ਫੈਲਾਏਗਾ’। ਸਾਰਿਆਂ ਦੇ ਹੱਥ ਕੰਮ ਆ ਗਿਆ ਹੈ, ਤਾਂ ਸੜਕਾਂ ‘ਤੇ ਤਲਵਾਰ ਕੌਣ ਲਹਿਰਾਏਗਾ। ਜੇ ਹਰ ਗਰੀਬ ਦਾ ਬੱਚਾ ਪੜ੍ਹਿਆ-ਲਿਖਿਆ ਹੋ ਜਾਵੇ ਤਾਂ ਰਾਜੇ ਦਾ, ਮਹਿਲ ਹਿੱਲ ਜਾਵੇਗਾ।

ਜੇ ਹਰ ਕਿਸੇ ਨੂੰ ਚੰਗੀ ਸਿੱਖਿਆ ਅਤੇ ਸਮਝ ਮਿਲ ਗਈ ਤਾਂ ਉਹਨਾਂ ਦਾ ਵਟਸਐਪ ਯੂਨੀਵਰਸਿਟੀ ਬੰਦ ਹੋ ਜਾਵੇਗਾ। ਸਿੱਖਿਆ ਅਤੇ ਸਮਝ ਦੀ ਨੀਂਹ ‘ਤੇ ਖੜ੍ਹੇ ਸਮਾਜ ਨੂੰ ਫਿਰਕੂ ਨਫ਼ਰਤ ਦੇ ਭਰਮ ‘ਚ ਕੋਈ ਕਿਵੇਂ ਫਸਾ ਸਕਦਾ ਹੈ। ਜੇਕਰ ਹਰ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ ਚੌਥੀ ਪਾਸ ਰਾਜੇ ਦੇ ਮਹਿਲ ਹਿਲਾ ਦੇਵੇਗਾ |

ਇਸ ਤੋਂ ਇਲਾਵਾ ਸਿਸੋਦੀਆ ਨੇ ਚਿੱਠੀ ‘ਚ ਲਿਖਿਆ ਹੈ, ‘ਜੇਕਰ ਸਮਾਜ ਦਾ ਹਰ ਬੱਚਾ ਪੜ੍ਹਿਆ-ਲਿਖਿਆ ਹੋਵੇਗਾ ਤਾਂ ਉਹ ਤੁਹਾਡੀ ਚਲਾਕੀ ਅਤੇ ਕੂਟਨੀਤੀ ‘ਤੇ ਸਵਾਲ ਚੁੱਕੇਗਾ । ਗਰੀਬ ਨੂੰ ਕਲਮ ਦੀ ਤਾਕਤ ਮਿਲੇ ਤਾਂ ਉਹ ਆਪਣੀ ‘ਮਨ ਕੀ ਬਾਤ’ ਕਹੇਗਾ। ਜੇਕਰ ਹਰ ਗਰੀਬ ਦਾ ਬੱਚਾ ਪੜ੍ਹੇ ਤਾਂ ਚੌਥੀ ਪਾਸ ਰਾਜੇ ਦੇ ਮਹਿਲ ਹਿੱਲ ਜਾਣਗੇ।

Manish Sisodia