Manish Manish Sisodia

ਜਾਸੂਸੀ ਮਾਮਲੇ ‘ਚ ਮਨੀਸ਼ ਸਿਸੋਦੀਆ ‘ਤੇ ਚੱਲੇਗਾ ਮੁਕੱਦਮਾ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰ

ਚੰਡੀਗੜ੍ਹ, 22 ਫ਼ਰਵਰੀ 2023: ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਖ਼ਿਲਾਫ਼ ਫੀਡਬੈਕ ਯੂਨਿਟ ਜਾਸੂਸੀ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਸਿਸੋਦੀਆ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਦੇ ਰਡਾਰ ‘ਤੇ ਹਨ।

ਸੀਬੀਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਨੀਸ਼ ਸਿਸੋਦੀਆ ਕਥਿਤ ਸਨੂਪਿੰਗ ਯੂਨਿਟ ਦਾ ਮੁਖੀ ਸੀ। ‘ਆਪ’ ਨੇ ਪਹਿਲਾਂ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।ਉਨ੍ਹਾਂ ਨੇ ਕਿਹਾ ਕਿ “ਹੁਣ ਤੱਕ, ਸੀਬੀਆਈ, ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਦਿੱਲੀ ਪੁਲਿਸ ਨੇ ਸਾਡੇ ਵਿਰੁੱਧ 163 ਕੇਸ ਦਰਜ ਕੀਤੇ ਹਨ। ਹਾਲਾਂਕਿ ਭਾਜਪਾ ਇੱਕ ਵੀ ਕੇਸ ਸਾਬਤ ਨਹੀਂ ਕਰ ਸਕੀ ਹੈ।

ਦਿੱਲੀ ਸਰਕਾਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ 134 ਦੇ ਕਰੀਬ ਕੇਸ ਅਦਾਲਤਾਂ ਨੇ ਖਾਰਜ ਕਰ ਦਿੱਤੇ ਹਨ ਅਤੇ ਬਾਕੀ ਕੇਸਾਂ ਵਿੱਚ ਵੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੋਈ ਸਬੂਤ ਨਹੀਂ ਦੇ ਸਕੀ। ਇਹ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹਨ, ”ਦਿੱਲੀ ਸਰਕਾਰ ਨੇ ਪਹਿਲਾਂ ਦੋਸ਼ਾਂ ਦਾ ਖੰਡਨ ਕੀਤਾ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਿਸੋਦੀਆ ‘ਤੇ ਮੁਕੱਦਮਾ ਚਲਾਉਣ ਦੀ ਸੀਬੀਆਈ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਸ ਬੇਨਤੀ ਨੂੰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਸੀ।

ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਫੀਡਬੈਕ ਯੂਨਿਟ ਦਾ ਗਠਨ 29 ਸਤੰਬਰ, 2015 ਦੇ ਕੈਬਨਿਟ ਫੈਸਲੇ ਰਾਹੀਂ ਕੀਤਾ ਗਿਆ ਸੀ। ਸੀਬੀਆਈ ਨੇ ਕਿਹਾ ਕਿ ਸਿਸੋਦੀਆ ਦੀ ਅਗਵਾਈ ਵਾਲੀ ਇਸ ਯੂਨਿਟ ਦੀ ਕੋਈ ਵਿਧਾਨਿਕ ਜਾਂ ਨਿਆਂਇਕ ਵੈਧਤਾ ਨਹੀਂ ਹੈ, ਪਰ ਇਹ ਸਿਆਸਤਦਾਨਾਂ ਦੀ ਜਾਸੂਸੀ ਕਰ ਰਹੇ ਹਨ |

ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ (Manish Sisodia) ਨੇ ਪਹਿਲੇ ਦੋਸ਼ਾਂ ਦੇ ਮੱਦੇਨਜ਼ਰ ਟਵੀਟ ਕੀਤਾ ਸੀ। ਭਾਜਪਾ ਨੇ ਮੇਰੇ ‘ਤੇ ਨਵੇਂ ਦੋਸ਼ ਲਾਏ ਹਨ ਕਿ 2015 ਤੋਂ ਮੈਂ ਉਨ੍ਹਾਂ ਦੀ ਜਾਸੂਸੀ ‘ਚ ਸ਼ਾਮਲ ਹਾਂ। ਅਜਿਹੇ ਵੱਡੇ-ਵੱਡੇ ਲੋਕ ਜਿਨ੍ਹਾਂ ਦੀ ਹੋਂਦ ਸੀਬੀਆਈ, ਈਡੀ ਅਤੇ ਪੈਗਾਸਸ ਦੀ ਮਦਦ ਨਾਲ ਵਿਰੋਧੀ ਨੇਤਾਵਾਂ ਵਿਰੁੱਧ ਸਾਜ਼ਿਸ਼ ਰਚਣ ‘ਤੇ ਨਿਰਭਰ ਕਰਦੀ ਹੈ ਅਤੇ ਜੇਕਰ ਉਹ ਮੇਰੇ ਬਾਰੇ ਡਰਦੇ ਹਨ, ਤਾਂ ਲੱਗਦਾ ਹੈ ਕਿ ਮੈਂ ਵੀ ਮੋਦੀ ਦੇ ਬਰਾਬਰ ਹੋ ਗਿਆ ਹਾਂ।

Scroll to Top