Manipur

Manipur: ਮਣੀਪੁਰ ‘ਚ ਇੰਟਰਨੈੱਟ ਸੇਵਾਵਾਂ ਮੁਅੱਤਲ, ਕਈਂ ਜ਼ਿਲ੍ਹਿਆਂ ‘ਚ ਲੱਗਿਆ ਕਰਫਿਊ

ਚੰਡੀਗੜ੍ਹ, 10 ਸਤੰਬਰ 2024: ਮਣੀਪੁਰ (Manipur) ਸਰਕਾਰ ਨੇ ਮੰਗਲਵਾਰ ਨੂੰ ਪੰਜ ਦਿਨਾਂ ਲਈ ਇੰਟਰਨੈੱਟ ਬੰਦ ਕਰ ਦਿੱਤਾ। ਕਿਉਂਕਿ ਸੂਬੇ ਦੇ ਪੁਲਿਸ ਮੁਖੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਰੋਸ ਮਾਰਚ ਦੌਰਾਨ ਸੁਰੱਖਿਆ ਬਲਾਂ ਨਾਲ ਝੜੱਪ ਹੋ ਗਈ ਹੈ। ਮਣੀਪੁਰ ਸਰਕਾਰ ਨੇ ਇੰਫਾਲ ਦੇ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ‘ਚ ਕਰਫਿਊ ਲਗਾ ਦਿੱਤਾ ਹੈ | ਸੂਬੇ ‘ਚ 15 ਸਤੰਬਰ ਦੁਪਹਿਰ 3 ਵਜੇ ਤੱਕ ਇੰਟਰਨੈੱਟ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੇਂਦਰ ਨੇ ਮੰਗਲਵਾਰ ਨੂੰ 2,000 ਹੋਰ ਸੀਆਰਪੀਐਫ ਜਵਾਨਾਂ ਨੂੰ ਮਣੀਪੁਰ (Manipur) ਭੇਜਣ ਦਾ ਫੈਸਲਾ ਕੀਤਾ ਹੈ। 9 ਸਤੰਬਰ ਨੂੰ ਵੀ ਵਿਦਿਆਰਥੀਆਂ ਨੇ ਰਾਜ ਭਵਨ ‘ਤੇ ਪਥਰਾਅ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਦੌਰਾਨ 20 ਤੋਂ ਵੱਧ ਜਣੇ ਜ਼ਖਮੀ ਹੋ ਗਏ।

Scroll to Top