Tarn Taran

ਤਰਨਤਾਰਨ ਵਿਖੇ ਡੇਅਰੀ ‘ਤੇ ਗੋ.ਲੀਆਂ ਚਲਾਉਣ ਵਾਲਾ ਵਿਅਕਤੀ ਪੁਲਿਸ ਵੱਲੋਂ ਕਾਬੂ

ਤਰਨਤਾਰਨ, 23 ਅਪ੍ਰੈਲ 2025: ਤਰਨਤਾਰਨ (Tarn Taran) ਦੇ ਗੋਇੰਦਵਾਲ ਸਾਹਿਬ ਬਾਈਪਾਸ ਨੇੜੇ ਸਥਿਤ ਗਨੇਸ਼ ਡੇਅਰੀ ‘ਤੇ ਬੀਤੀ 15 ਅਪ੍ਰੈਲ ਨੂੰ ਰਾਤ ਦੇ ਸਮੇਂ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਡੇਅਰੀ ਮਾਲਕ ‘ਤੇ ਫਿਰੋਤੀ ਨਾ ਦੇਣ ਦੀ ਸੂਰਤ ‘ਚ ਫਾਇਰਿੰਗ ਕੀਤੀ | ਇਨ੍ਹਾਂ ਬਦਮਾਸ਼ਾਂ ਨੇ ਡੇਅਰੀ ਦੇ ਭਰ ਲੱਗੇ ਸ਼ੀਸ਼ੇ ‘ਤੇ ਗੋਲੀਆਂ ਚਲਾ ਦਿੱਤੀਆਂ | ਹਾਲਾਂਕਿ ਇਸ ਘਟਨਾ ‘ਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ ਲੇਕਿਨ ਡੇਅਰੀ ਦੇ ਸ਼ੀਸ਼ੇ ਟੁੱਟ ਗਏ|

ਬਦਮਾਸ਼ਾਂ ਵੱਲੋਂ ਗੋਲੀ ਚਲਾਉਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ |ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜਮਾਂ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਿਸ ਵੱਲੋਂ ਡੇਅਰੀ ‘ਤੇ ਗੋਲੀ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ | ਪੁਲਿਸ ਮੁਤਾਬਕ ਫੜੇ ਗਏ ਵਿਅਕਤੀ ਦੀ ਪਛਾਣ ਜੋਬਨਜੀਤ ਸਿੰਘ ਵਾਸੀ ਸ਼ੇਖ ਚੱਕ ਵੱਜੋਂ ਹੋਈ|

ਇਸ ਸੰਬੰਧੀ ਐਸਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਗਨੇਸ਼ ਡੇਅਰੀ ਦੇ ਮਾਲਕ ਕੋਲੋਂ 30 ਲੱਖ ਰੁਪਏ ਦੇ ਕਰੀਬ ਦੀ ਫਿਰੌਤੀ ਮੰਗੀ ਗਈ ਸੀ, ਫਿਰੋਤੀ ਨਾ ਦੇਣ ਦੀ ਸੂਰਤ ‘ਚ 15 ਅਪ੍ਰੈਲ ਦੀ ਰਾਤ ਨੂੰ ਉਕਤ ਬਦਮਾਸ਼ਾਂ ਨੇ ਡੇਅਰੀ ‘ਤੇ ਗੋਲੀਆਂ ਚਲਾਈਆਂ ਸਨ | ਐਸਐਸਪੀ ਨੇ ਦੱਸਿਆ ਕਿ ਫੜਿਆ ਗਿਆ ਸ਼ੂਟਰ ਸੱਤਾ ਨੌਸ਼ਹਿਰਾ ਅਤੇ ਜੈਸਲ ਚੰਬਲ ਗੈਂਗ ਨਾਲ ਸਬੰਧਤ ਹੈ | ਉਨ੍ਹਾਂ ਦੱਸਿਆ ਬਾਕੀ ਦੋ ਬਦਮਾਸ਼ਾਂ ਦੀ ਪਛਾਣ ਹੋ ਚੁੱਕੀ ਹੈ | ਉਨ੍ਹਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ |

Read More: Delhi News: ਹਾਈ ਅਲਰਟ ‘ਤੇ ਦਿੱਲੀ ਪੁਲਿਸ, ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਵਧਾਈ

Scroll to Top