ਚੰਡੀਗੜ੍ਹ, 17 ਮਈ 2023: ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਟਵੀਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਤੰਜ ਕੱਸਿਆ | ਉਨ੍ਹਾਂ ਨੇ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਦੀ ਜੁਬਾਨੀ ਸਰਦਾਰ ਭਗਵੰਤ ਮਾਨ ਸਾਹਬ ਦੀ ਸਰਕਾਰ ਕਹਿਣੀ ਤੇ ਕਥਨੀ ਦੀ ਪੱਕੀ ਹੈ ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਰਹੀ ਹੈ ਆਕਾਲੀ ਅਤੇ ਕਾਂਗਰਸ ਦੀਆਂ ਅਖੌਤੀ ਪੰਜਾਬ ਹਿਤੈਸ਼ੀ ਸਰਕਾਰਾਂ ਨੇ ਪੰਜਾਬ ਦੀ ਖੇਤੀ ਨੂੰ ਨਹਿਰੀ ਪਾਣੀ ਉਤੇ ਨਾ ਨਿਰਧਾਰਤ ਕਰਕੇ ਟਿਊਬਵੈਲਾਂ ਉੱਤੇ ਨਿਰਭਰ ਬਣਾਇਆ। ਜਿਸ ਕਾਰਨ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਨੂੰ ਜਾ ਰਿਹਾ ਨਤੀਜਤਨ ਪੰਜਾਬ ਦੇ 138 ਬਲਾਕਾਂ ਵਿਚੋਂ 103 ਬਲਾਕ ਅਤਿ ਨਾਜ਼ੁਕ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਰਹਿਨੁਮਾਈ ਹੇਠ ਨਹਿਰੀ ਪਾਣੀ ਨੂੰ ਹਰ ਇਕ ਖੇਤ ਤੱਕ ਪਹੁੰਚਾਉਣ ਲਈ ਸੁਹਿਰਦ ਅਤੇ ਸੰਜੀਦਾ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀ ਸੰਜੀਦਗੀ ਪਹਿਲਾਂ ਕਿਸੇ ਅਖੌਤੀ ਪਾਣੀਆਂ ਦੇ ਰਾਖੇ ਅਤੇ ਅਖੌਤੀ ਕੁਰਬਾਨੀਆਂ ਦੇ ਪੁੰਜ ਨੇ ਨਹੀਂ ਦਿਖਾਈ।