ਮਲੋਟ: ਆਬਕਾਰੀ ਵਿਭਾਗ ਨੇ ਪੁਲਿਸ ਵਿਭਾਗ ਦੀ ਸਹਾਇਤਾ ਨਾਲ 15 ਹਜ਼ਾਰ ਲੀਟਰ ਲਾਹਣ ਕੀਤੀ ਬਰਾਮਦ

ਲਾਹਣ

ਮਲੋਟ/ਸ੍ਰੀ ਮੁਕਤਸਰ ਸਾਹਿਰ 24 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਨੂੰ ਧਿਆਣ ਵਿੱਚ ਰੱਖਦੇ ਹੋਏ ਵਿਕਰਮ ਦੇਵ ਠਾਕੁਰ, ਸਹਾਇਕ ਕਮਿਸ਼ਨਰ (ਆਬਕਾਰੀ), ਫਰੀਦਕੋਟ ਰੇਜ਼ ਦੀ ਅਗਵਾਈ ਵਿੱਚ ਨੂੰ ਨਰਿੰਦਰ ਕੁਮਾਰ, ਆਬਕਾਰੀ ਅਫਸਰ, ਜ਼ਿਲ੍ਹਾ ਮੁਕਤਸਰ ਸਾਹਿਬ, ਰਜਨੀਸ਼ ਗਰਗ, ਆਬਕਾਰੀ ਨਿਰੀਖਕ ਸਰਕਲ ਲੰਬੀ, ਸੁਖਵਿੰਦਰ ਸਿੰਘ, ਆਬਕਾਰੀ ਨਿਰੀਖਕ ਸਰਕਲ ਮਲੋਟ, ਜੈਸਲਪ੍ਰੀਤ ਸਿੰਘ, ਆਬਕਾਰੀ ਨਿਰੀਖਕ ਸਰਕਲ ਗਿੱਦੜਬਾਹਾ, ਨਿਰਮਲ ਸਿੰਘ ਆਬਕਾਰੀ ਨਿਰੀਖਕ, ਸਰਕਲ ਫਾਜ਼ਿਲਕਾ ਅਤੇ ਰਣਜੀਤ ਸਿੰਘ, ਐਸ.ਐਚ.ਓ.ਥਾਣਾ ਕਬਰਵਾਲਾ ਸਮੇਤ ਪੁਲਿਸ ਸਟਾਫ ਦੀ ਸਹਾਇਤਾ ਨਾਲ ਕੱਟਿਆਵਾਲੀ ਨਹਿਰ ਉਪਰ ਸਰਚ ਉਪਰੇਸ਼ਨ ਚਲਾਇਆ ਗਿਆ। ਇਸ ਉਪਰੇਸ਼ਨ ਦੌਰਾਨ 15000 ਲੀਟਰ ਲਾਹਣ ਬਰਾਮਦ ਕੀਤੀ ਅਤੇ ਮੌਕੇ ਉਪਰ ਨਸ਼ਟ ਕੀਤੀ ਗਈ।

ਵਿਕਰਮ ਦੇਵ ਠਾਕੁਰ, ਸਹਾਇਕ ਕਮਿਸ਼ਨਰ(ਆਬਕਾਰੀ), ਫਰੀਦਕੋਟ ਰੇਜ਼ ਨੇ ਕਿਹਾ ਕਿ ਲੋਕ ਸਭਾ ਚੋਣਾ ਦੇ ਮੱਦੇ ਨਜਰ ਭਵਿੱਖ ਵਿੱਚ ਵੀ ਆਬਕਾਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਅਜਿਹੀਆਂ ਮੁਹਿੰਮਾਂ ਚਲਾਉਦਾ ਰਹਿਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।