Malout

ਮਲੋਟ: ਪਿੰਡ ਬੁਰਜ ਸਿੱਧਵਾਂ ਵਿਖੇ ਘਰ ‘ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਵਿਅਕਤੀ

ਚੰਡੀਗੜ੍ਹ, 24 ਮਾਰਚ 2024: ਬੀਤੀ ਰਾਤ ਮਲੋਟ (Malout) ਲਾਗਲੇ ਪਿੰਡ ਬੁਰਜ ਸਿੱਧਵਾਂ ਵਿਖੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ | ਇਸ ਦੌਰਾਨ ਅੱਗ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਅੱਗ ਇਨੀ ਭਿਅਨਕ ਸੀ ਕੀ ਉਸ ਘਰ ਵਿਚ ਪਿਆ ਵਿਅਕਤੀ ਜ਼ਿੰਦਾ ਸੜ ਕੇ ਸੁਆਹ ਹੋ ਗਿਆ। ਘਟਨਾ ਦੌਰਾਨ ਮ੍ਰਿਤਕ ਦੀ ਘਰਵਾਲੀ ਅਤੇ ਦੋ ਬੱਚੇ ਘਰ ਤੋਂ ਬਾਹਰ ਗਏ ਹੋਏ ਸਨ।

Scroll to Top