Khelo India Youth Games

ਖੇਲੋ ਇੰਡੀਆ ਯੂਥ ਗੇਮਜ਼ ਲਈ 17 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ ਹੋਣਗੇ ਮੱਲਖੰਭ ਦੇ ਟ੍ਰਾਇਲ

ਚੰਡੀਗੜ੍ਹ, 15 ਅਪ੍ਰੈਲ 2025: ਬਿਹਾਰ ਵਿੱਚ 4 ਮਈ ਤੋਂ 15 ਮਈ 2025 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਖੇਡਾਂ (Khelo India Youth Games) ਲਈ ਪੰਜਾਬ ਮੱਲਖੰਭ (ਲੜਕੇ ਅਤੇ ਕੁੜੀਆਂ) ਟੀਮ ਦੀ ਚੋਣ ਲਈ ਟਰਾਇਲ 17 ਅਪ੍ਰੈਲ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਗੁਰਦਾਸਪੁਰ ਵਿਖੇ ਹੋਣਗੇ।

ਇਸ ਸੰਬੰਧੀ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲ 17 ਅਪ੍ਰੈਲ 2025 ਨੂੰ ਸਵੇਰੇ 11 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਗੁਰਦਾਸਪੁਰ ਵਿਖੇ ਹੋਣਗੇ। ਇਨ੍ਹਾਂ ਟਰਾਇਲਾਂ ‘ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ 1 ਜਨਵਰੀ 2007 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।

Scroll to Top