Mallikarjun Kharge

ਮਲਿਕਾਰਜੁਨ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਨਿਆਂ ਪੱਤਰ ‘ਤੇ ਗੱਲਬਾਤ ਲਈ ਮੰਗਿਆ ਸਮਾਂ

ਚੰਡੀਗੜ੍ਹ, 25 ਅਪ੍ਰੈਲ 2024: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਆਪਣੀ ਪਾਰਟੀ ਦੇ ਨਿਆਂ ਪੱਤਰ ਬਾਰੇ ਨਿੱਜੀ ਤੌਰ ‘ਤੇ ਸਪੱਸ਼ਟੀਕਰਨ ਦੇਣ ਲਈ ਸਮਾਂ ਮੰਗਿਆ ਹੈ। ਦੋ ਪੰਨਿਆਂ ਦੀ ਚਿੱਠੀ ‘ਚ ਖੜਗੇ ਨੇ ਲਿਖਿਆ ਕਿ ਇਨ੍ਹੀਂ ਦਿਨੀਂ ਉਹ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਹੈਰਾਨ ਨਹੀਂ ਹਨ |

ਆਪਣੇ ਪੱਤਰ ‘ਚ ਖੜਗੇ (Mallikarjun Kharge) ਨੇ ਕਿਹਾ, ‘ਪਿਛਲੇ ਕੁਝ ਦਿਨਾਂ ‘ਚ ਤੁਹਾਡੇ ਭਾਸ਼ਣਾਂ ਤੋਂ ਮੈਂ ਹੈਰਾਨ ਨਹੀਂ ਹੋਇਆ | ਚੋਣਾਂ ਦੇ ਪਹਿਲੇ ਪੜਾਅ ‘ਚ ਭਾਜਪਾ ਦੀ ਸਥਿਤੀ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਸੀ ਕਿ ਤੁਸੀਂ ਅਤੇ ਤੁਹਾਡੀ ਪਾਰਟੀ ਦੇ ਆਗੂ ਇਹ ਗੱਲ ਕਹਿਣਗੇ। ਕਾਂਗਰਸ ਹਮੇਸ਼ਾ ਗਰੀਬਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਦੀ ਰਹੀ ਹੈ। ਅਸੀਂ ਜਾਣਦੇ ਹਾਂ ਕਿ ਤੁਹਾਨੂੰ ਅਤੇ ਤੁਹਾਡੀ ਸਰਕਾਰ ਨੂੰ ਗਰੀਬਾਂ ਦੀ ਕੋਈ ਚਿੰਤਾ ਨਹੀਂ ਹੈ।

ਖੜਗੇ ਨੇ ਅੱਗੇ ਕਿਹਾ, ਕਾਂਗਰਸ ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਭਾਰਤ ਦੇ ਲੋਕਾਂ ਲਈ ਹੈ, ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ ਜਾਂ ਸਿੱਖ, ਈਸਾਈ ਜਾਂ ਜੈਨ।

Scroll to Top