ਮਲਿਕਾਰਜੁਨ ਖੜਗੇ

ਮਲਿਕਾਰਜੁਨ ਖੜਗੇ ਨੇ ਸੰਸਦ ‘ਚ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਦਾ ਮੁੱਦਾ ਚੁੱਕਿਆ

ਦਿੱਲੀ, 09 ਦਸੰਬਰ 2025: ਸਦਨ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਆਪਣਾ ਭਾਸ਼ਣ ਵੰਦੇ ਮਾਤਰਮ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ “ਵੰਦੇ ਮਾਤਰਮ, ਵੰਦੇ ਮਾਤਰਮ” ਦੇ ਨਾਅਰੇ ਲਗਾਏ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੋਲਣ ਤੋਂ ਬਾਅਦ ਸਮਾਂ ਦੇਣ ਲਈ ਚੇਅਰਮੈਨ ਦਾ ਧੰਨਵਾਦ ਕੀਤਾ। ਮੈਂ 60 ਸਾਲਾਂ ਤੋਂ ਇਹ ਗੀਤ ਗਾ ਰਿਹਾ ਹਾਂ, ਜੋ ਵੰਦੇ ਮਾਤਰਮ ਨਹੀਂ ਗਾਉਂਦੇ, ਉਨ੍ਹਾਂ ਨੇ ਹੁਣੇ ਸ਼ੁਰੂਆਤ ਕੀਤੀ ਹੈ। ਕਾਂਗਰਸ ਪਾਰਟੀ ਵੱਲੋਂ, ਮੈਂ ਬੰਕਿਮ ਜੀ ਨੂੰ ਨਮਨ ਕਰਦਾ ਹਾਂ |

ਮੈਂ ਆਜ਼ਾਦੀ ਅੰਦੋਲਨ ‘ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਵੀ ਆਪਣਾ ਸਤਿਕਾਰ ਦਿੰਦਾ ਹਾਂ। ਰਬਿੰਦਰਨਾਥ ਟੈਗੋਰ ਨੇ 1896 ‘ਚ ਕਲਕੱਤਾ ਕਾਂਗਰਸ ਸੈਸ਼ਨ ‘ਚ ਪਹਿਲੀ ਵਾਰ ਵੰਦੇ ਮਾਤਰਮ ਗਾਇਆ ਸੀ।”

ਮਲਿਕਾਰਜੁਨ ਖੜਗੇ ਨੇ ਕਿਹਾ, “ਰੁਪਏ ਦੀ ਡਿੱਗਦੀ ਕੀਮਤ ਦੇ ਸੰਬੰਧ ‘ਚ ਪ੍ਰਧਾਨ ਮੰਤਰੀ ਮੋਦੀ ਨੇ 2012 ‘ਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਿਹਾ ਸੀ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਕਿਉਂ ਡਿੱਗਦਾ ਰਿਹਾ ਹੈ। ਇਹ ਸਿਰਫ ਆਰਥਿਕ ਕਾਰਨਾਂ ਕਰਕੇ ਨਹੀਂ ਸੀ। ਇਹ ਤੁਹਾਡੀ ਭ੍ਰਿਸ਼ਟ ਰਾਜਨੀਤੀ ਕਾਰਨ ਸੀ।”

ਖੜਗੇ ਨੇ ਕਿਹਾ, “ਮੈਂ ਪੁੱਛਦਾ ਹਾਂ ਕਿ ਕੀ ਤੁਹਾਡੇ ਨਾਲ ਵੀ ਅਜਿਹਾ ਹੀ ਹੋਇਆ ਹੈ। ਕੀ ਤੁਸੀਂ ਵੀ ਭ੍ਰਿਸ਼ਟ ਹੋ? ਤੁਹਾਡੀ ਸਰਕਾਰ ਦੌਰਾਨ ਹਾਲਾਤ ਹੋਰ ਵੀ ਵਿਗੜ ਗਏ ਹਨ। ਉਦੋਂ ਇਹ 55-60 ਰੁਪਏ ਸੀ, ਅੱਜ ਇਹ 100 ਰੁਪਏ ਹੈ। ਜਿਸ ਤਰ੍ਹਾਂ ਹਿਮਾਲਿਆ ਤੋਂ ਡਿੱਗਣ ਤੋਂ ਬਾਅਦ ਸਰੀਰ ਦੇ ਅੰਗ ਨਹੀਂ ਮਿਲਦੇ, ਉਸੇ ਤਰ੍ਹਾਂ ਅੱਜ ਭਾਰਤੀ ਰੁਪਏ ਦੀ ਵੀ ਉਹੀ ਹਾਲਤ ਹੈ।”

Read More: ‘ਵੰਦੇ ਮਾਤਰਮ’ ਦਾ ਵਿਰੋਧ ਕਾਂਗਰਸ ਦੇ ਖੂ.ਨ ‘ਚ ਹੈ: ਕੇਂਦਰੀ ਮੰਤਰੀ ਅਮਿਤ ਸ਼ਾਹ

Scroll to Top