ਚੰਡੀਗੜ੍ਹ, 28 ਫਰਵਰੀ 2024: ਭਾਰਤੀ ਤਕਨੀਕੀ ਕਰਮਚਾਰੀਆਂ ਦੀ ਪਹਿਲੀ ਟੀਮ 10 ਮਾਰਚ ਤੱਕ ਮਾਲਦੀਵ (Maldives) ਤੋਂ ਰਵਾਨਾ ਹੋਣ ਵਾਲੇ ਫੌਜੀ ਕਰਮਚਾਰੀਆਂ ਦੇ ਪਹਿਲੇ ਜੱਥੇ ਤੋਂ ਪਹਿਲਾਂ ਟਾਪੂ ਦੇਸ਼ ਪਹੁੰਚ ਗਈ ਹੈ। ਮਾਲਦੀਵ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।
ਮਾਲਦੀਵ (Maldives) ਦੇ ਰੱਖਿਆ ਮੰਤਰਾਲੇ ਨੇ ਕਿਹਾ, “ਭਾਰਤੀ ਨਾਗਰਿਕਾਂ ਦੀ ਪਹਿਲੀ ਟੀਮ ਆ ਗਈ ਹੈ। ਉਹ ਹੁਣ ਅਡੂ ਵਿੱਚ ਹੈਲੀਕਾਪਟਰਾਂ ਦੀ ਕਾਰਵਾਈ ਸੰਭਾਲਣਗੇ। ਅੱਡੂ ਵਿੱਚ ਤਾਇਨਾਤ ਭਾਰਤੀ ਫੌਜੀ ਜਵਾਨ 10 ਮਾਰਚ ਤੱਕ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਭਾਰਤ ਵਾਪਸ ਆ ਜਾਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੁੱਧਵਾਰ ਤੱਕ ਭਾਰਤ ਤੋਂ ਇੱਕ ਬਦਲਾਅ ਲਈ ਹੈਲੀਕਾਪਟਰ ਵੀ ਆ ਜਾਵੇਗਾ, ਜਿਸ ਤੋਂ ਬਾਅਦ ਨਾਗਰਿਕ ਟੀਮ ਆਪਣੇ ਸੰਚਾਲਨ ਨੂੰ ਸੰਭਾਲਣ ਲਈ ਸਿਖਲਾਈ ਅਭਿਆਸ ਸ਼ੁਰੂ ਕਰੇਗੀ।
ਜਿਕਰਯੋਗ ਹੈ ਕਿ 2 ਫਰਵਰੀ ਨੂੰ ਦੋਵੇਂ ਦੇਸ਼ ਇਸ ਗੱਲ ‘ਤੇ ਸਹਿਮਤ ਹੋਏ ਸਨ ਕਿ ਭਾਰਤ ਮਾਰਚ ਅਤੇ ਮਈ ਦੇ ਵਿਚਕਾਰ ਮਾਲਦੀਵ ਤੋਂ ਆਪਣੇ ਫੌਜੀ ਕਰਮਚਾਰੀਆਂ ਨੂੰ ਵਾਪਸ ਲੈ ਜਾਵੇਗਾ । 8 ਫਰਵਰੀ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਮੌਜੂਦਾ ਕਰਮਚਾਰੀਆਂ ਦੀ ਥਾਂ ਭਾਰਤੀ ਤਕਨੀਕੀ ਕਰਮਚਾਰੀ ਹੋਣਗੇ। ਉਹ ਮਾਲਦੀਵ ਵਿੱਚ ਦੋ ਹੈਲੀਕਾਪਟਰ ਅਤੇ ਇੱਕ ਡੋਰਨੀਅਰ ਜਹਾਜ਼ ਚਲਾਉਣਾ ਜਾਰੀ ਰੱਖਣਗੇ।




