ਮੋਹਾਲੀ, 28 ਮਈ 2023: ਸਪੋਰਟਸ ਕੰਪਲੈਕਸ ਸੈਕਟਰ-78 ਵਿੱਚ ਐਤਵਾਰ ਨੂੰ ਪਹਿਲੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਨਸ਼ਿਪ (1st Motivational Roller Skating Championship) ਦਾ ਆਯੋਜਨ ਕੀਤਾ ਗਿਆ | ਇਸ ਸਕੈਟਿੰਗ ਚੈਂਪੀਨਸ਼ਿਪ ਵਿੱਚ ਦੂਰ-ਦੁਰਾਡੇ ਇਲਾਕਿਆ ‘ਚੋਂ ਪਹੁੰਚੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਿੱਸਾ ਲਿਆ | ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਪਹਿਲੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਨਸ਼ਿਪ 2023 ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਪੰਜਾਬ ਦੇ ਨੌਜਵਾਨਾਂ ਤੇ ਸਾਰੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਤੇ ਇਹ ਸਾਡੇ ਸਰੀਰ ਵਿੱਚ ਊਰਜਾ ਪੈਦਾ ਕਰਦੀਆਂ ਹਨ। ਨੌਜਵਾਨਾਂ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਰੱਖਣੀ ਚਾਹੀਦੀ ਹੈ ਅਤੇ ਅੱਜ ਦੇ ਯੁੱਗ ਵਿਚ ਖੇਡਾਂ ਵਿਚ ਵੀ ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾ ਸੁਪਨਾ ਪੰਜਾਬ ਨੂੰ ਹਸਦਾ, ਖੇਡਦਾ ਅਤੇ ਰੰਗਲਾ ਪੰਜਾਬ ਬਣਾਉਣਾ ਹੈ ਅਤੇ ਇਸ ਲਈ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ।
ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆਏ ਕੋਚਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਬਾਰੇ ਕੁਲਵੰਤ ਸਿੰਘ ਨੇ ਕਿਹਾ ਕਿ ਚੈਂਪੀਨਸ਼ਿਪ ਵਿਚ ਪੁੱਜੇ ਇਨ੍ਹਾਂ ਬੱਚਿਆਂ ਖਿਡਾਰੀਆਂ ਵਿੱਚ ਬਹੁਤ ਸਮਰੱਥਾ ਹੈ ਅਤੇ ਉਹ ਇੱਕ ਦਿਨ ਪੰਜਾਬ ਦੇ ਨਾਲ ਨਾਲ ਦੇਸ਼ ਦਾ ਨਾਮ ਵੀ ਦੁਨੀਆ ਦੇ ਕੋਨੇ-ਕੋਨੇ ਵਿੱਚ ਰੌਸ਼ਨ ਕਰਨਗੇ । ਇਸ ਦੌਰਾਨ ਉਨ੍ਹਾਂ ਨੇ ਚੈਂਪੀਨਸ਼ਿਪ ਅਤੇ ਸਕੇਟਿੰਗ ਦੇ ਸੀਨੀਅਰ ਕੋਚ ਅਮਰਦੀਪ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੇ ਖਿਡਾਰੀ ਅਤੇ ਕੋਚ ਬਹੁਤ ਵਧੀਆ ਯੋਗਤਾ ਦੇ ਮਾਲਕ ਹਨ |ਇਹ ਕੋਚ ਅਮਰਦੀਪ ਸਿੰਘ ਅਤੇ ਐੱਮ. ਸੀ. ਰਮਨਦੀਪ ਕੌਰ ਕੁੰਭੜਾ ਦੀ ਸਮੂਹ ਟੀਮ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ |
ਇਸ ਲਈ ਉਹ ਕੋਸ਼ਿਸ਼ ਕਰਨਗੇ ਕਿ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਤੌਰ ‘ਤੇ ਮਿਲਣ। ਅਜਿਹਾ ਕਰਕੇ ਉਹ ਇੱਥੇ ਉੱਚ ਪੱਧਰੀ ਐਸਟ੍ਰੋਨ ਰੋਲਰ ਸਕੇਟਿੰਗ ਗਰਾਉਂਡ ਬਣਾਉਣ ਦੀ ਮੰਗ ਰੱਖਣਗੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਮੰਗ ਪੂਰੀ ਹੋਵੇਗੀ।
ਉਨ੍ਹਾਂ (MLA Kulwant Singh) ਦਾ ਮੰਨਣਾ ਹੈ ਕਿ ਸਟੇਡੀਅਮ ਦੀ ਸਾਂਭ-ਸੰਭਾਲ ਵਿਚ ਕਈ ਖਾਮੀਆਂ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਦੂਰ ਕਰ ਦਿੱਤਾ ਜਾਵੇਗਾ | ਐਸੋਸੀਏਸ਼ਨਾਂ ਦੇ ਅਧਿਕਾਰੀਆਂ ਅਤੇ ਕੋਚਾਂ ਨਾਲ ਮੀਟਿੰਗ ਕਰਕੇ ਕੋਈ ਰਸਤਾ ਲੱਭਿਆ ਜਾਵੇਗਾ ਤਾਂ ਜੋ ਹਲਕੇ ਦੇ ਗਰੀਬ ਬੱਚੇ ਜੋ ਕਿਸੇ ਕਾਰਨ ਕਰਕੇ ਅਜਿਹੀਆਂ ਚੈਂਪੀਨਸ਼ਿਪਾ ਵਿਚ ਭਾਗ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਵੀ ਇਸ ਦਾ ਸਿੱਧਾ ਲਾਭ ਮਿਲ ਸਕੇ ।
ਇਸ ਚੈਂਪੀਨਸ਼ਿਪ ਵਿਚ ਦੂਰ-ਦੂਰ ਤੋਂ ਸੈਂਕੜੇ ਖਿਡਾਰੀ/ਮਾਪੇ ਪਹੁੰਚੇ ਹੋਏ ਸਨ ਅਤੇ ਮੌਸਮ ਦੇ ਮੱਦੇਨਜਰ ਮਹਿਲਾ ਕੌਂਸਲਰ ਮੈਡਮ ਰਮਨਪ੍ਰੀਤ ਕੌਰ ਕੁੰਭੜਾ ਦੀ ਟੀਮ ਅਤੇ ਆਪ ਆਗੂ ਹਰਮੇਸ ਸਿੰਘ ਕੁੰਭੜਾ ਵੱਲੋਂ ਖਿਡਾਰੀਆਂ/ਮਾਪਿਆਂ ਦੀ ਸਹੂਲਤ ਲਈ ਅਟੁੱਟ ਛਬੀਲ ਅਤੇ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਮਹਿਮਾਨਾਂ ਨੂੰ ਪੌਦੇ ਮੁਫ਼ਤ ਵੰਡੇ ਗਏ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਗਗਨਦੀਪ ਸਿੰਘ, ਲੱਕੀ, ਜਸਕਰਨ ਪ੍ਰੀਤ ਸਿੰਘ, ਰਣਜੋਧ ਸਿੰਘ, ਰਮਨਪ੍ਰੀਤ ਕੌਰ ਬਰਿੰਦਰ ਕੌਰ, ਕੁਲਦੀਪ ਸਿੰਘ, ਹਰਮੇਸ਼ ਸਿੰਘ, ਆਰ.ਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ, ਹਰਪਾਲ ਸਿੰਘ ਚੰਨਾ, ਰਾਜੀਵ ਵਸ਼ਿਸ਼ਟ ਅਤੇ ਹੋਰ ਸੇਵਾਦਾਰ ਹਾਜ਼ਰ ਸਨ |