Site icon TheUnmute.com

Aam Aadmi Clinic: ਆਮ ਆਦਮੀ ਕਲੀਨਿਕ ਬਣਾ ਰਹੇ ਪੰਜਾਬੀਆਂ ਨੂੰ ਸਿਹਤਮੰਦ

Aam Aadmi Clinics

ਮਾਨ ਸਰਕਾਰ ਦੀ ਪੰਜਾਬ ਨੂੰ ਸੌਗਾਤ

ਆਮ ਆਦਮੀ ਕਲੀਨਿਕ ਬਣਾ ਰਹੇ ਪੰਜਾਬੀਆਂ ਨੂੰ ਸਿਹਤਮੰਦ

Aam Aadmi Clinics: ਪੰਜਾਬ ਦੀ ਹਰ ਰਾਜਨੀਤਿਕ ਪਾਰਟੀ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਦੇ ਹਮੇਸ਼ਾਂ ਵਾਅਦੇ ਕਰਦੀ ਹੈ ਪਰ ਨਤੀਜੇ ਹਮੇਸ਼ਾਂ ਇਸਦੇ ਉਲਟ ਰਹੇ ਪੰਜਾਬ ਦੇ ਲੋਕ ਇਨ੍ਹਾਂ ਸਹੂਲਤਾਂ ਤੋਂ ਹਮੇਸ਼ਾਂ ਵਾਂਝੇ ਰਹੇ ਤੇ ਸਰਕਾਰ ਬਣਾ ਕੇ ਪਛਤਾਉਂਦੇ ਰਹੇ, ਪਰ 2022 ’ਚ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਮਿੱਥ ਨੂੰ ਤੋੜ ਦਿੱਤਾ |

ਦਿੱਲੀ ਦੀ ਤਰਜ਼ ’ਤੇ ਇੱਕ ਵਿਸ਼ੇਸ਼ ਸੌਗਾਤ ‘ਆਮ ਆਦਮੀ ਕਲੀਨਿਕਾਂ’ ਦੇ ਰੂਪ ’ਚ ਦਿੱਤੀ | ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਖੇਤਰ ‘ਚ ਹੋਰ ਵੀ ਸੁਧਾਰ ਕਰਨ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ | ਇਹ ਆਮ ਆਦਮੀ ਕਲੀਨਿਕ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ‘ਚ ਖੋਲ੍ਹੇ ਗਏ |

ਲੋਕ ਇਨ੍ਹਾਂ ਕਲੀਨਿਕਾਂ (Aam Aadmi Clinics) ਤੋਂ ਘਰ ਨੇੜੇ ਹੀ ਇਲਾਜ ਕਰਵਾ ਰਹੇ ਹਨ, ਲੋਕਾਂ ਨੂੰ ਦੂਰ-ਦੁਰਾਡੇ ਜਾਣ ਦੀ ਖੇਚਲ ਤੋਂ ਨਿਜ਼ਾਤ ਤਾਂ ਮਿਲਦੀ ਹੀ ਹੈ ਨਾਲ ਦੀ ਨਾਲ ਸਮੇਂ ਸਿਰ ਸਿਹਤ ਸਹੂਲਤਾਂ ਦਾ ਫਾਇਦਾ ਮਿਲ ਜਾਂਦਾ ਹੈ | ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ‘ਚ ਹੁਣ ਤੱਕ 872 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ |

ਇਨ੍ਹਾਂ ਆਮ ਆਦਮੀ ਕਲੀਨਿਕਾਂ ‘ਚ ਮਰੀਜ਼ਾਂ ਨੂੰ 80 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆ ਜਾਂਦੀਆਂ ਹਨ | ਇਸ ਤੋਂ ਇਲਾਵਾ ਕਲੀਨਿਕ ‘ਚ ਵੱਖ-ਵੱਖ ਕਿਸਮ ਦੇ 38 ਟੈਸਟ ਕੀਤੇ ਜਾਂਦੇ ਹਨ। ਇਨ੍ਹਾਂ ‘ਚ ਹਾਈਪਰਟੈਨਸ਼ਨ, ਸ਼ੂਗਰ, ਚਮੜੀ ਦੀਆਂ ਬਿਮਾਰੀਆਂ ਅਤੇ ਵਾਇਰਲ ਬੁਖਾਰ ਵਰਗੀਆਂ ਮੌਸਮੀ ਬਿਮਾਰੀਆਂ ਨੂੰ ਕਵਰ ਕੀਤਾ ਗਿਆ ਹੈ।

ਪੰਜਾਬ ਸਰਕਾਰ ਮੁਤਾਬਕ ਹੁਣ ਤੱਕ 2 ਕਰੋੜ ਤੋਂ ਵੱਧ ਲੋਕ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ, ਸਰਕਾਰ ਮੁਤਾਬਕ ਇਨ੍ਹਾਂ ਕਲੀਨਿਕਾਂ ‘ਚ ਹਰ ਰੋਜ਼ 95 ਫੀਸਦੀ ਮਰੀਜ਼ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ | ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਇਨ੍ਹਾਂ ਕਲੀਨਿਕਾਂ ਦੀ ਸੰਖਿਆ ‘ਚ ਵਾਧਾ ਕਰ ਸਕਦੀ ਹੈ |

 

Exit mobile version