ਫਰੀਦਾਬਾਦ ‘ਚ ਵੱਡੀ ਅੱ.ਤ.ਵਾ.ਦੀ ਸਾਜਿਸ਼ ਨਾਕਾਮ, ਡਾਕਟਰ ਘਰੋਂ ਵਿਸਫੋਟਕ ਬਰਾਮਦ

10 ਨਵੰਬਰ 2025: ਹਰਿਆਣਾ ਦੇ ਫਰੀਦਾਬਾਦ (Faridabad,) ਵਿੱਚ ਇੱਕ ਡਾਕਟਰ ਦੇ ਘਰ ਛਾਪੇਮਾਰੀ ਹੋਈ, ਦੱਸ ਦੇਈਏ ਕਿ ਛਾਪੇਮਾਰੀ ਦੌਰਾਨ, ਜੰਮੂ-ਕਸ਼ਮੀਰ ਪੁਲਿਸ ਨੇ ਲਗਭਗ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-47 ਅਤੇ ਗੋਲਾ ਬਾਰੂਦ ਬਰਾਮਦ ਕੀਤਾ।

ਮਿਲੀ ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਜੰਮੂ-ਕਸ਼ਮੀਰ ਪੁਲਿਸ (jammu kashmir police) ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਅਨੰਤਨਾਗ ਤੋਂ ਇੱਕ ਡਾਕਟਰ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧ ਵਿੱਚ, ਜੰਮੂ-ਕਸ਼ਮੀਰ ਪੁਲਿਸ ਨੇ ਫਰੀਦਾਬਾਦ ਵਿੱਚ ਡਾਕਟਰ ਦੇ ਕਿਰਾਏ ਦੇ ਕਮਰੇ ‘ਤੇ ਛਾਪਾ ਮਾਰਿਆ।

ਦੱਸਿਆ ਗਿਆ ਹੈ ਕਿ ਇੱਕ ਕਸ਼ਮੀਰੀ ਡਾਕਟਰ, ਮੁਜਾਹਿਲ ਸ਼ਕੀਲ, ਨੇ ਫਰੀਦਾਬਾਦ ਵਿੱਚ ਇੱਕ ਕਮਰਾ ਕਿਰਾਏ ‘ਤੇ ਲਿਆ ਸੀ। ਦੋਸ਼ੀ ਡਾਕਟਰ ਉੱਥੇ ਨਹੀਂ ਰਹਿੰਦਾ ਸੀ; ਉਸਨੇ ਸਿਰਫ਼ ਆਪਣਾ ਸਮਾਨ ਸਟੋਰ ਕਰਨ ਲਈ ਕਮਰਾ ਕਿਰਾਏ ‘ਤੇ ਲਿਆ ਸੀ।ਪੁਲਿਸ ਨੇ ਕਮਰੇ ਵਿੱਚੋਂ 14 ਬੈਗ ਬਰਾਮਦ ਕੀਤੇ, ਜਿਨ੍ਹਾਂ ਵਿੱਚ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-47 ਰਾਈਫਲ, 84 ਕਾਰਤੂਸ ਅਤੇ ਰਸਾਇਣ ਸਨ।

Read More: ਪਿਤਾ ਨੇ ਬੱਚਿਆਂ ਸਮੇਤ ਕੀਤੀ ਖ਼ੁ.ਦ.ਕੁ.ਸ਼ੀ, ਪਰਿਵਾਰਕ ਤਣਾਅ ਕਾਰਨ ਚੁੱਕਿਆ ਖੌਫਨਾਕ ਕਦਮ

Scroll to Top