Major Singh Dhaliwal

ਮੇਜਰ ਸਿੰਘ ਧਾਲੀਵਾਲ ਪਿਛਲੇ 13 ਸਾਲਾਂ ਤੋਂ ਸਾਡੀ ਲੜਕੀ ਨਾਲ ਕਰ ਰਿਹਾ ਸੀ ਸਰੀਰਿਕ ਸੋਸ਼ਣ: ਪਰਿਵਾਰਕ ਮੈਂਬਰ

ਤਰਨ ਤਾਰਨ, 01 ਮਾਰਚ 2023: ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਰਹੇ ਮੇਜਰ ਸਿੰਘ ਧਾਰੀਵਾਲ (Major Singh Dhaliwal) ਦੀ ਸੋਮਵਾਰ ਨੂੰ ਉਨ੍ਹਾਂ ਦੇ ਮੈਰਿਜ ਪੈਲੇਸ ‘ਚ ਰਹਿੰਦੀ ਔਰਤ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਪੁਲਿਸ ਨੇ ਅੰਮ੍ਰਿਤਸਰ ਦੇ ਮਕਬੂਲਪੁਰਾ ਵਾਸੀ ਅਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ |

ਜਿਸ ਤੋਂ ਬਾਅਦ ਅਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਮਕਬੂਲਪੁਰਾ ਵਿਖੇ ਪ੍ਰੈਸ ਵਾਰਤਾ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ | ਅਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿਛਲੇ 13 ਸਾਲ ਤੋਂ ਉਨ੍ਹਾਂ ਦੀ ਲੜਕੀ ਪੈਲਸ ਦੇ ਵਿੱਚ ਡੈਕੋਰੇਸ਼ਨ ਦਾ ਕੰਮ ਕਰ ਰਹੀ ਸੀ ਤੇ ਉਦੋਂ ਤੋਂ ਹੀ ਉਹ ਪੱਟੀ ਪੈਲਸ ਵਿਚ ਹੀ ਰਹਿ ਰਹੀ ਸੀ |

ਪਿਛਲੇ ਦਿਨੀਂ ਹੀ ਪਰਿਵਾਰ ਨੂੰ ਪਤਾ ਲੱਗਾ ਕਿ ਪੈਲੇਸ ਮਾਲਕ ਮੇਜਰ ਸਿੰਘ ਧਾਲੀਵਾਲ ਵੱਲੋਂ ਅਮਨਪ੍ਰੀਤ ਕੌਰ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰ ਕੇ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ ਅਤੇ ਹੁਣ ਪੁਲਿਸ ਵੱਲੋਂ ਵੀ ਉਨ੍ਹਾਂ ਦੀ ਲੜਕੀ ਅਮਨਪ੍ਰੀਤ ਕੌਰ ਦੇ ਪੂਰੀ ਤਰੀਕੇ ਨਾਲ ਬਿਆਨ ਵੀ ਲੋਕਾਂ ਸਾਹਮਣੇ ਨਹੀਂ ਆਉਣ ਦਿੱਤੇ ਜਾ ਰਹੇ |

ਇਸ ਕਰਕੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ | ਪਰਿਵਾਰ ਵੱਲੋਂ ਇਸ ਮਾਮਲੇ ਵਿਚ ਪੂਰੀ ਸਹੀ ਤਰੀਕੇ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ | ਪਰਿਵਾਰਕ ਮੈਂਬਰਾਂ ਦੇ ਕਿਹਾ ਕਿ ਸਾਡੇ ਪਰਿਵਾਰ ਨੂੰ ਮੇਜਰ ਸਿੰਘ ਧਾਲੀਵਾਲ ਦੇ ਪਰਿਵਾਰ ਤੋਂ ਖ਼ਤਰਾ ਹੈ |

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮਨਪ੍ਰੀਤ ਕੌਰ ਪਹਿਲਾਂ ਰਿਜ਼ੋਰਟ ’ਚ ਸਜਾਵਟ ਦਾ ਕੰਮ ਕਰਦੀ ਸੀ ਤੇ ਧਾਰੀਵਾਲ ਨੇ ਖ਼ੁਸ਼ ਹੋ ਕੇ ਉਸ ਨੂੰ ਮੈਨੇਜਰ ਦੀ ਜ਼ਿੰਮੇਵਾਰੀ ਦੇ ਦਿੱਤੀ ਸੀ। ਉਹ ਰਿਜ਼ੋਰਟ ’ਚ ਹੀ ਰਹਿੰਦੀ ਸੀ। ਕੁਝ ਸਮਾਂ ਪਹਿਲਾਂ ਵੀ ਦੋਵਾਂ ’ਚ ਝਗੜਾ ਹੋਇਆ ਸੀ ਤਾਂ ਅਮਨਪ੍ਰੀਤ ਨੇ ਰਿਜ਼ੋਰਟ ਦਾ ਕੰਮ ਛੱਡ ਦੇਣ ਦੀ ਗੱਲ ਕਹੀ ਸੀ, ਪਰ ਧਾਰੀਵਾਲ (Major Singh Dhaliwal) ਨੇ ਉਸ ਨੂੰ ਰਿਜ਼ੋਰਟ ‘ਚ ਹੀ ਰਹਿਣ ਦੀ ਰਾਜ਼ੀ ਕਰ ਲਿਆ ਸੀ। ਸੂਤਰ ਦੱਸਦੇ ਹਨ ਕਿ ਅਮਨਪ੍ਰੀਤ ’ਤੇ ਧਾਰੀਵਾਲ ਦਾ ਇਨ੍ਹਾਂ ਭਰੋਸਾ ਕਿ ਉਹ ਅਕਸਰ ਲਾਇਸੈਂਸੀ ਪਿਸਤੌਲ ਉਸ ਨੂੰ ਫੜਾ ਦਿੰਦੇ ਸਨ | ਦੂਜੇ ਪਾਸੇ ਮੁਲਜ਼ਮ ਔਰਤ ਨੇ ਕਿਹਾ ਕਿ ਮੇਜਰ ਸਿੰਘ ਧਾਰੀਵਾਲ ਨੇ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੂੰ ਕਈ ਸਾਲਾਂ ਤੋਂ ਤੰਗ ਪ੍ਰੇਸ਼ਾਨ ਕਰਦਾ ਸੀ |ਇਸ ਤੋਂ ਤੰਗ ਆ ਕੇ ਉਸਨੇ ਇਹ ਕਦਮ ਚੁੱਕਿਆ |

Scroll to Top