ਚੰਡੀਗੜ੍ਹ, 08 ਅਗਸਤ 2023: ਦਿੱਲੀ ਸਰਕਾਰ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਸੌਰਭ ਭਾਰਦਵਾਜ ਤੋਂ ਦੋ ਮੰਤਰਾਲੇ ਲੈ ਕੇ ਆਤਿਸ਼ੀ (Atishi) ਨੂੰ ਸੌਂਪੇ ਗਏ ਹਨ। ਦੱਸ ਦਈਏ ਕਿ ਆਤਿਸ਼ੀ ਨੂੰ ਸੇਵਾ ਅਤੇ ਚੌਕਸੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਦੋਵੇਂ ਪੋਰਟਫੋਲੀਓ ਪਹਿਲਾਂ ਆਤਿਸ਼ੀ (Atishi) ਦੇ ਕੈਬਨਿਟ ਸਹਿਯੋਗੀ ਸੌਰਭ ਭਾਰਦਵਾਜ ਕੋਲ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਕਮਾਨ ਸੌਂਪੀ ਗਈ ਸੀ। ਇਸ ਸਬੰਧੀ ਇੱਕ ਫਾਈਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੋਂ ਮਨਜ਼ੂਰੀ ਲਈ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਭੇਜੀ ਗਈ ਹੈ।
ਜਨਵਰੀ 19, 2025 5:57 ਪੂਃ ਦੁਃ