ਚੰਡੀਗੜ੍ਹ 02 ਜੁਲਾਈ 2022: ਅੰਮ੍ਰਿਤਸਰ (Amritsar) ‘ਚ ਜ਼ਿਲ੍ਹਾ ਪੱਧਰ ‘ਤੇ ਰਾਤੋ-ਰਾਤ ਸਭ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਵਲੋਂ ਰਾਤ ਕਰੀਬ 1 ਵਜੇ ਹੁਕਮ ਜਾਰੀ ਕਰਦਿਆਂ ਸਮੁੱਚੇ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ । ਇਸ ਦੌਰਾਨ ਪੁਲਿਸ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਕੁਝ ਸਮੇਂ ਤੋਂ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਸੀ, ਜਿਸਦੇ ਚੱਲਦੇ ਕਈ ਅਪਰਾਧਿਕ ਮਾਮਲੇ ਸਾਹਮਣੇ ਆਏ ਸਨ |
ਜਨਵਰੀ 20, 2026 11:58 ਪੂਃ ਦੁਃ




