ਚੰਡੀਗੜ੍ਹ, 24 ਮਾਰਚ 2025: ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕਰਦਿਆਂ ਸੂਬੇ ਦੇ 191 ਥਾਣਿਆਂ ‘ਚ ਮੁਨਸ਼ੀਆਂ (Munsi) ਦੇ ਤਬਾਦਲੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਮੁਨਸ਼ੀਆਂ ਦਾ ਤਬਾਦਲਾ ਕੀਤਾ ਗਿਆ ਹੈ, ਇਹ 2 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਜਗ੍ਹਾ ‘ਤੇ ਤਾਇਨਾਤ ਸਨ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਦ ਇੱਕ ਪ੍ਰੈਸ ਕਾਨਫਰੰਸ ‘ਚ ਪੰਜਾਬ ਦੇ ਥਾਣਿਆਂ ਦੇ ਕਲਰਕਾਂ ਦੇ ਤਬਾਦਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਮੁਨਸ਼ੀ 2 ਸਾਲਾਂ ਤੋਂ ਵੱਧ ਸਮੇਂ ਲਈ ਇੱਕੋ ਥਾਣੇ ‘ਚ ਤਾਇਨਾਤ ਨਹੀਂ ਰਹੇਗਾ। ਇਸ ਤਹਿਤ ਕਾਰਵਾਈ ਕਰਦੇ ਹੋਏ, ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੰਜਾਬ ਦੇ ਥਾਣਿਆਂ ‘ਚ ਮੁਨਸ਼ੀਆਂ ਨੂੰ ਛੱਡ ਕੇ ਐਸਐਚਓ, ਐਸਐਸਪੀ ਅਤੇ ਡੀਐਸਪੀ ਦੇ ਤਬਾਦਲੇ ਕੀਤੇ ਜਾਂਦੇ ਹਨ। ਅਜਿਹੇ ‘ਚ ਮੁਨਸ਼ੀ ਕਈ ਸਾਲਾਂ ਤੋਂ ਇੱਕੋ ਪੁਲਿਸ ਸਟੇਸ਼ਨ ‘ਚ ਤਾਇਨਾਤ ਹਨ, ਜਿਨ੍ਹਾਂ ‘ਚੋਂ ਕੁਝ 8-10 ਸਾਲ ਪੁਰਾਣੇ ਹਨ। ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕੀਤਾ ਹੈ ਅਤੇ ਸੂਬੇ ਦੇ 191 ਥਾਣਿਆਂ ਦੇ ਮੁਨਸ਼ੀਆਂ ਨੂੰ ਬਦਲ ਦਿੱਤਾ ਹੈ।
Read More: ਪੰਜਾਬ ਸਰਕਾਰ ਵੱਲੋਂ 5 AIG ਅਤੇ 6 SSP ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ