ਅੰਮ੍ਰਿਤਸਰ

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਦਿਨ ਦਿਹਾੜੇ ਦੁਕਾਨਦਾਰ ਦਾ ਕੀਤਾ ਕ.ਤ.ਲ

ਅੰਮ੍ਰਿਤਸਰ 26 ਮਈ 2025: ਅੰਮ੍ਰਿਤਸਰ ‘ਚ ਲੁਟੇਰਿਆਂ ਨੇ ਹਾਲ ਬਾਜ਼ਾਰ ਸਥਿਤ ਤ੍ਰਿਮੂਰਤੀ ਕੰਪਲੈਕਸ ‘ਚ ਅੱਜ ਦਿਨ ਦਿਹਾੜੇ ਦੋ ਲੁਟੇਰੇ ਪੁਰਾਣੇ ਨੋਟ ਬਦਲਣ ਦੇ ਬਹਾਨੇ ਦੁਕਾਨ ‘ਚ ਦਾਖਲ ਹੋਏ ਅਤੇ ਦੁਕਾਨਦਾਰ ਪਿਓ-ਪੁੱਤ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪਿਤਾ ਕੁਲਦੀਪ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਪੁੱਤਰ ਦਿਨੇਸ਼ ਕੁਮਾਰ ਗੰਭੀਰ ਜ਼ਖਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦੁਕਾਨ ਤੋਂ 12 ਲੱਖ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ | ਮੁਲਜ਼ਮ ਨੇ ਅੱਜ ਸਵੇਰੇ ਫ਼ੋਨ ਕਰਕੇ 10-12 ਲੱਖ ਰੁਪਏ ਦੇ ਨਵੇਂ ਨੋਟ ਮੰਗੇ ਸਨ। ਜਦੋਂ ਮੁਲਜ਼ਮ ਦੁਕਾਨ ‘ਤੇ ਪਹੁੰਚੇ ਤਾਂ ਪੀੜਤਾਂ ਨੇ ਉਨ੍ਹਾਂ ਅੰਦਰ ਬੁਲਾਇਆ। ਮੁਲਜ਼ਮ, ਜੋ ਨੋਟ ਗਿਣਨ ਦੇ ਬਹਾਨੇ ਬੈਠੇ ਸਨ, ਉਨ੍ਹਾਂ ਨੇ ਅਚਾਨਕ ਛੈਣੀ ਦਾਤਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕੁਲਦੀਪ ਕੁਮਾਰ ਦੀ ਗਰਦਨ ‘ਤੇ ਹਮਲਾ ਕਰ ਦਿੱਤਾ ਅਤੇ ਪੈਸੇ ਲੈ ਕੇ ਭੱਜ ਗਏ।

ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪੀੜਤਾਂ ਨੇ ਗੁਆਂਢੀਆਂ ਦੀਆਂ ਦੁਕਾਨਾਂ ਤੋਂ ਵੀ ਪੈਸੇ ਇਕੱਠੇ ਕੀਤੇ ਸਨ। ਲੁੱਟੀ ਗਈ ਰਕਮ ਲਗਭਗ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read More: Amritsar Murder News: ਅੰਮ੍ਰਿਤਸਰ ‘ਚ ਦਿਨ ਦਿਹਾੜੇ ਕ.ਤ.ਲ, ਪਿਓ-ਪੁੱਤ ‘ਤੇ ਕੁਹਾੜੀ ਨਾਲ ਕੀਤਾ ਹ.ਮ.ਲਾ

Scroll to Top