ਚੰਡੀਗੜ੍ਹ, 15 ਸਤੰਬਰ 2023: ਕਸ਼ਮੀਰ ਦੇ ਅਨੰਤਨਾਗ ‘ਚ 13 ਸਤੰਬਰ ਨੂੰ ਅੱ+ਤ+ਵਾ+ਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਧੌਣਚੱਕ (Major Ashish Dhonchak) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿੰਝੌਲ ‘ਚ ਕੀਤਾ ਗਿਆ। ਅੰਤਿਮ ਸਸਕਾਰ ਤੋਂ ਪਹਿਲਾਂ ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਨੂੰ ਫੌਜੀ ਸਨਮਾਨਾਂ ਨਾਲ ਤੋਪਾਂ ਦੀ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਉਨ੍ਹਾਂ (Major Ashish Dhonchak) ਦੀ ਅੰਤਿਮ ਯਾਤਰਾ ਵਿੱਚ ਕਰੀਬ 10 ਹਜ਼ਾਰ ਲੋਕ ਇੱਕ ਕਿਲੋਮੀਟਰ ਲੰਮੇ ਕਾਫ਼ਲੇ ਵਿੱਚ ਸ਼ਾਮਲ ਹੋਏ । ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੜਕ ਦੇ ਦੋਵੇਂ ਪਾਸੇ ਲੋਕਾਂ ਦੀ ਭਾਰੀ ਭੀੜ ਸੀ। ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਸ਼ੀਸ਼ ਨੂੰ ਵਿਦਾਈ ਦਿੱਤੀ।
ਅੰਤਿਮ ਯਾਤਰਾ ਦੇ ਨਾਲ-ਨਾਲ ਸ਼ਹੀਦ ਮੇਜਰ ਆਸ਼ੀਸ਼ ਦੀਆਂ ਭੈਣਾਂ ਅਤੇ ਮਾਂ ਵੀ ਪਹੁੰਚੀਆਂ। ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਦੀ ਮਾਂ ਸਾਰੇ ਰਾਹ ਹੱਥ ਜੋੜ ਕੇ ਰਹੀ, ਜਦੋਂ ਕਿ ਭੈਣ ਭਰਾ ਨੂੰ ਸਲਾਮ ਕੀਤਾ। ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਦੀ ਭੈਣ ਨੇ ਕਿਹਾ ਕਿ ਮੇਰਾ ਭਰਾ ਸਾਡਾ ਅਤੇ ਦੇਸ਼ ਦਾ ਮਾਣ ਹੈ।