9 ਮਾਰਚ 2025: ਕਪੂਰਥਲਾ ਪੁਲਿਸ (Kapurthala Police) ਨੇ ਪੰਜਾਬ ਵਿੱਚ ‘ਨਸ਼ਿਆਂ ਵਿਰੁੱਧ ਜੰਗ’ (War on Drugs’) ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਢਿਲਵਾਂ ਹਾਈ-ਟੈਕ ਚੈੱਕ ਪੋਸਟ (Dhilwan Hi-Tech Check Post) ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇੱਥੇ 600 ਤੋਂ ਵੱਧ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਹ ਮੁਹਿੰਮ ਡੀਐਸਪੀ ਸਬ-ਡਵੀਜ਼ਨ ਭੁਲੱਥ ਕਰਨੈਲ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ।
ਨਸ਼ਿਆਂ ਵਿਰੁੱਧ ਮੁਹਿੰਮ
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜਿੱਥੇ ਇੱਕ ਪਾਸੇ ਸ਼ੱਕੀ ਪਿੰਡਾਂ ਵਿੱਚ ਸੀਏਐਸਓ ਕਾਰਵਾਈਆਂ ਚੱਲ ਰਹੀਆਂ ਹਨ, ਉੱਥੇ ਦੂਜੇ ਪਾਸੇ ਜ਼ਿਲ੍ਹੇ ਦੇ ਐਂਟਰੀ ਪੁਆਇੰਟ ਢਿੱਲਵਾਂ ਵਿਖੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ, ਸਾਰੇ ਜ਼ਿਲ੍ਹਿਆਂ (disticts) ਦੀ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਭੁੱਲਥ, ਬੇਗੋਵਾਲ ਅਤੇ ਢਿਲਵਾਂ ਪੁਲਿਸ ਥਾਣਿਆਂ ਦੀਆਂ ਪੁਲਿਸ ਟੀਮਾਂ (police teams) ਢਿਲਵਾਂ ਚੈੱਕ ਪੋਸਟ ‘ਤੇ ਤਾਇਨਾਤ ਹਨ।
ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ
ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਅਜੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਫਿਰ ਵੀ, ਜ਼ਿਲ੍ਹਾ ਪੁਲਿਸ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਹੈ।
Read More: War On Drugs: ਮਾਨ ਸਰਕਾਰ ਦਾ ਐਕਸ਼ਨ ਅੱਜ ਮੁਹਾਲੀ ਤੇ ਫਾਜ਼ਿਲਕਾ ‘ਚ ਦੇਖਣ ਨੂੰ ਮਿਲੇਗਾ