ਚੰਡੀਗੜ੍ਹ, 8 ਮਾਰਚ 2025: Building Collapse In Ludhiana: ਲੁਧਿਆਣਾ (Ludhiana) ‘ਚ ਫੋਕਲ ਪੁਆਇੰਟ-8 ਫੇਜ਼ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ, ਸ਼ਨੀਵਾਰ ਸ਼ਾਮ ਨੂੰ ਇੱਕ ਬਹੁ-ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਦਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਬਾਇਲਰ ਫੱਟਣ ਨਾਲ ਇਹ ਹਾਦਸਾ ਵਾਪਰਿਆ ਹੈ |
ਮਿਲੀ ਜਾਣਕਾਰੀ ਮੁਤਬਿਕ ਮਲਬੇ ਹੇਠਾਂ 4-5 ਜਣਿਆਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਮਾਰਤ ਦੇ ਢਹਿਣ ਨਾਲ ਧਮਾਕੇ ਵਰਗੀ ਆਵਾਜ਼ ਆਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਇਸਦੇ ਨਾਲ ਹੀ ਐਨ.ਡੀ.ਆਰ.ਐੱਫ ਦੀਆਂ ਰੈਸਕਿਊ ‘ਚ ਲੱਗੀਆਂ ਹੋਈਆਂ ਹਨ |
Read More: Burari Building Collapse: ਬੁਰਾੜੀ ‘ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, 2 ਦੀ ਮੌ.ਤ, 12 ਨੂੰ ਕੱਢਿਆ ਬਾਹਰ