ਗੁਜਰਾਤ ‘ਚ ਵੱਡਾ ਹਾਦਸਾ, ਇੱਕ ਤੋਂ ਬਾਅਦ ਇੱਕ ਵਾਹਨ ਡਿੱਗੇ ਹੇਠਾਂ

9 ਜੁਲਾਈ 2025: ਗੁਜਰਾਤ (gujrat) ਦੇ ਵਡੋਦਰਾ ਵਿੱਚ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਨ ਵਾਲੇ ਮਹੀਸਾਗਰ ਨਦੀ ‘ਤੇ ਬਣਿਆ 45 ਸਾਲ ਪੁਰਾਣਾ ਪੁਲ ਮੰਗਲਵਾਰ ਸਵੇਰੇ ਅਚਾਨਕ ਢਹਿ ਗਿਆ। ਇਸ ਹਾਦਸੇ ਵਿੱਚ ਪੁਲ ਤੋਂ ਲੰਘ ਰਹੇ ਦੋ ਟਰੱਕਾਂ ਅਤੇ ਇੱਕ ਬੋਲੈਰੋ ਸਮੇਤ 4 ਵਾਹਨ ਨਦੀ ਵਿੱਚ ਡਿੱਗ ਗਏ।ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, 3 ਲੋਕਾਂ ਨੂੰ ਸਥਾਨਕ ਲੋਕਾਂ ਨੇ ਬਚਾਇਆ।

ਫਾਇਰ ਬ੍ਰਿਗੇਡ (Fire Brigade) ਦੀਆਂ ਤਿੰਨ ਟੀਮਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ।ਪੁਲ ਦੇ ਡਿੱਗਣ ਨਾਲ ਦੱਖਣੀ ਗੁਜਰਾਤ ਦੇ ਸੈਰ-ਸਪਾਟਾ ਅਤੇ ਆਵਾਜਾਈ ਪ੍ਰਣਾਲੀ ‘ਤੇ ਵੱਡਾ ਪ੍ਰਭਾਵ ਪਵੇਗਾ। ਇਹ ਪੁਲ ਭਰੂਚ, ਸੂਰਤ, ਨਵਸਾਰੀ, ਤਾਪੀ ਅਤੇ ਵਲਸਾਡ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ। ਹੁਣ ਪੁਲ ਡਿੱਗਣ ਤੋਂ ਬਾਅਦ, ਦੱਖਣੀ ਗੁਜਰਾਤ ਦੇ ਲੋਕਾਂ ਨੂੰ ਸੌਰਾਸ਼ਟਰ ਪਹੁੰਚਣ ਵਿੱਚ ਹੋਰ ਸਮਾਂ ਲੱਗੇਗਾ ਅਤੇ ਉਨ੍ਹਾਂ ਨੂੰ ਲੰਮੀ ਦੂਰੀ ਤੈਅ ਕਰਨੀ ਪਵੇਗੀ।

ਹਸਪਤਾਲ ‘ਚ ਦਾਖਲ

ਇਸ ਹਾਦਸੇ ਵਿੱਚ 8 ਲੋਕ ਜ਼ਖਮੀ ਹੋਏ ਹਨ। 6 ਲੋਕਾਂ ਨੂੰ ਪਾਦਰਾ ਹਸਪਤਾਲ ਅਤੇ 2 ਨੂੰ ਵਡੋਦਰਾ ਦੇ ਸਯਾਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਉਨ੍ਹਾਂ ਪ੍ਰਸ਼ਾਸਨ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ। ਲੋਕਾਂ ਨੇ ਕਿਹਾ ਕਿ ਇਸ 45 ਸਾਲ ਪੁਰਾਣੇ ਪੁਲ ਦੀ ਮੁਰੰਮਤ ਲਈ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ। ਇਹ ਹਾਦਸਾ ਅੱਜ ਇਸ ਲਈ ਵਾਪਰਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਹਾਦਸੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

Read More: ਗੁਜਰਾਤ ‘ਚ ਵੱਡੀ ਖੇਪ ਕੀਤੀ ਬਰਾਮਦ, 1,800 ਕਰੋੜ ਰੁਪਏ ਦੱਸੀ ਜਾ ਰਹੀ ਕੀਮਤ

Scroll to Top