July 7, 2024 2:41 pm
Bhandari bridge

ਅੰਮ੍ਰਿਤਸਰ ਦੇ ਭੰਡਾਰੀ ਪੁੱਲ ‘ਤੇ ਵਾਪਰਿਆ ਵੱਡਾ ਹਾਦਸਾ, ਪੁੱਲ ਤੋਂ ਹੇਠਾਂ ਲਟਕੀ ਟੋ-ਵੈਨ

ਅੰਮ੍ਰਿਤਸਰ,15 ਜੂਨ 2023: ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਕਰਨ ਦੇ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਪ੍ਰਾਈਵੇਟ ਟੋ ਗੱਡੀਆਂ ਲਗਾਈਆਂ ਸਨ, ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਗੱਡੀ ਦਾ ਡਰਾਈਵਰ ਸ਼ਹਿਰ ਵਿੱਚ ਨੌਪਾਰਕਿੰਗ ‘ਚ ਖੜ੍ਹੀਆਂ ਗੱਡੀਆਂ ਨੂੰ ਟੋ ਕਰਕੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਲੈ ਕੇ ਆਉਂਦੇ ਸਨ ਅਤੇ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁੱਲ (Bhandari Bridge) ਦੇ ਟੋ ਵੈਨ ਗੱਡੀ ਰੁਕੀ ਨਹੀਂ ਅਤੇ ਭੰਡਾਰੀ ਪੁੱਲ ਦੇ ਕਿਨਾਰੇ ‘ਚ ਜਾ ਟਕਰਾਈ | ਜਿਸ ਕਰਕੇ ਟੋ ਵੈਨ ਭੰਡਾਰੀ ਪੁਲ ਤੋਂ ਹੇਠਾਂ ਲਟਕ ਗਈ |

ਇਸ ਦੌਰਾਨ ਮੌਕੇ ‘ਤੇ ਲੋਕਾਂ ਵੱਲੋਂ ਗੱਡੀ ਦੇ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫ਼ਰਾਰ ਹੋ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਜਿਸ ਵਿਅਕਤੀ ਵੱਲੋਂ ਟੋ ਗੱਡੀ ਚਲਾਈ ਜਾ ਰਹੀ ਸੀ ਉਹ ਮਹਿਜ਼ 15 ਸਾਲ ਦਾ ਸੀ | ਇਸ ਦੌਰਾਨ ਪੁੱਲ ਦੇ ਹੇਠਾਂ ਖੜ੍ਹੀ ਗੱਡੀ ਅਤੇ ਇੱਕ ਰਿਕਸ਼ਾ ਬੁਰੀ ਤਰੀਕੇ ਨੁਕਸਾਨੇ ਗਏ | ਇਸ ਦੌਰਾਨ ਨੁਕਸਾਨੀ ਗੱਡੀ ਦੇ ਮਾਲਕ ਸੁਖਜਿੰਦਰ ਸਿੰਘ ਨੇ ਮੀਡੀਆ ਦੇ ਜ਼ਰੀਏ ਆਪਣੇ ਨੁਕਸਾਨ ਦੀ ਭਰਪਾਈ ਲਈ ਪੁਲਿਸ ਨੂੰ ਅਪੀਲ ਕੀਤੀ ਹੈ |

ਇਸ ਮਾਮਲੇ ਨੂੰ ਲੈ ਕੇ ਮੌਕੇ ‘ਤੇ ਪਹੁੰਚੇ ਅੰਮ੍ਰਿਤਸਰ ਐਸ.ਪੀ ਟਰੈਫ਼ਿਕ ਪੁਲਿਸ ਅਮਨਦੀਪ ਕੌਰ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਭੰਡਾਰੀ ਪੁਲ ਦੇ ਉੱਪਰ ਟਰੈਫਿਕ ਟੋ ਗੱਡੀ ਭੰਡਾਰੀ ਪੁੱਲ (Bhandari Bridge) ਤੋਂ ਹੇਠਾਂ ਲਟਕ ਗਈ | ਇਹ ਗੱਡੀ ਕਿਸ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੀ, ਉਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਮੌਕੇ ‘ਤੇ ਹੀ ਗੱਡੀ ਦਾ ਡਰਾਈਵਰ ਡਰ ਕੇ ਭੱਜ ਗਿਆ ਹੈ |

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਉਮਰ ਮਹਿਜ਼ 15 ਸਾਲ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀਆਂ ਟੋ ਕਰਨ ਵਾਸਤੇ ਠੇਕੇਦਾਰ ਨੂੰ ਠੇਕਾ ਦਿੱਤਾ ਹੋਇਆ ਸੀ ਉਸ ਨੂੰ ਵੀ ਬੁਲਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਨੁਕਸਾਨ ਹੋਇਆ ਹੈ ਤਾਂ ਉਸ ਦੀ ਭਰਪਾਈ ਇਹਨਾਂ ਗੱਡੀਆਂ ਦਾ ਠੇਕੇਦਾਰ ਹੀ ਕਰੇਗਾ |

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਸ ਦੇ ਸੰਜੀਦਾ ਹੈ ਅਤੇ ਬਹੁਤ ਸਾਰੇ ਲੋਕ ਨੌਪਾਰਕਿੰਗ ਵਿੱਚ ਗੱਡੀਆਂ ਖੜ੍ਹੀਆਂ ਕਰਦੇ ਹਨ ਅਤੇ ਓਹਨਾਂ ਗੱਡੀਆਂ ਨੂੰ ਟੋ ਕਰਕੇ ਉਹਨਾਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਉਹ ਟੋ ਕਰਨ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਕਿਸੇ ਵਿਅਕਤੀ ਨੂੰ ਠੇਕਾ ਦਿੱਤਾ ਹੋਇਆ ਹੈ |