ਦਿੱਲੀ, 09 ਅਗਸਤ 2025: Delhi Wall Collapse News: ਦਿੱਲੀ ‘ਚ ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਕੰਧ ਡਿੱਗਣ ਕਾਰਨ ਇੱਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਜੈਤਪੁਰ ਥਾਣਾ ਖੇਤਰ ‘ਚ ਸਥਿਤ ਹਰੀਨਗਰ ‘ਚ ਬਾਬਾ ਮੋਹਨ ਰਾਮ ਮੰਦਰ ਦੇ ਨੇੜੇ ਸਮਾਧੀ ਸਥਲ ਦੀ ਕੰਧ ਡਿੱਗ ਗਈ। ਜਿਸ ਹੇਠ ਲਗਭਗ ਅੱਠ ਜਣੇ ਦਬ ਗਏ। ਇਸ ਹਾਦਸੇ ‘ਚ ਜ਼ਖਮੀ ਹੋਏ ਸਾਰੇ ਅੱਠ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ 3 ਪੁਰਸ਼, ਦੋ ਔਰਤਾਂ, ਇੱਕ ਲੜਕੀ ਅਤੇ ਇਕ ਮੁੰਡਾ ਸ਼ਾਮਲ ਹੈ |
ਹਾਦਸੇ ਤੋਂ ਬਾਅਦ ਇੱਕ ਜ਼ਖਮੀ ਹਸੀਬੁਲ ਹਸਪਤਾਲ ‘ਚ ਇਲਾਜ ਅਧੀਨ ਸੀ। ਉਸਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਦਿੱਲੀ ਫਾਇਰ ਵਿਭਾਗ ਨੇ ਕਿਹਾ ਕਿ ਜੈਤਪੁਰ ਹਾਦਸੇ ‘ਚ ਸਾਰੇ ਅੱਠ ਜਣਿਆਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਜੈਤਪੁਰ ਥਾਣਾ ਖੇਤਰ ‘ਚ ਸ਼ਨੀਵਾਰ ਸਵੇਰੇ ਲਗਭਗ 9:30 ਵਜੇ ਹਰੀ ਨਗਰ ਪਿੰਡ ਖੇਤਰ ਦੇ ਪਿੱਛੇ ਝੁੱਗੀਆਂ ‘ਤੇ ਸਮਾਧੀ ਦੀ ਕੰਧ ਡਿੱਗਣ ਨਾਲ ਵਾਪਰਿਆ | ਇਸ ਘਟਨਾ ਤੋਂ ਬਾਅਦ, ਸਾਰੇ ਵਿਭਾਗ ਮੌਕੇ ‘ਤੇ ਮੌਜੂਦ ਹਨ।
ਹਾਦਸੇ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ, ਐਡੀਸ਼ਨਲ ਡੀਸੀਪੀ ਸਾਊਥ ਈਸਟ ਐਸ਼ਵਰਿਆ ਸ਼ਰਮਾ ਨੇ ਕਿਹਾ ਕਿ ਇੱਥੇ ਇੱਕ ਪੁਰਾਣਾ ਮੰਦਰ ਹੈ ਅਤੇ ਇਸਦੇ ਨਾਲ ਹੀ ਪੁਰਾਣੀਆਂ ਝੁੱਗੀਆਂ ਹਨ। ਜਿੱਥੇ ਸਕ੍ਰੈਪ ਡੀਲਰ ਰਹਿੰਦੇ ਹਨ। ਰਾਤ ਭਰ ਭਾਰੀ ਮੀਂਹ ਕਾਰਨ ਕੰਧ ਡਿੱਗ ਗਈ।
ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿੰਨੇ ਜਣਿਆਂ ਦੀ ਮੌਤ ਹੋ ਗਈ, ਪਰ ਸਾਡੇ ਅਨੁਸਾਰ, 3-4 ਲੋਕ ਗੰਭੀਰ ਜ਼ਖਮੀ ਹਨ, ਜੋ ਸ਼ਾਇਦ ਬਚ ਨਾ ਸਕਣ। ਅਸੀਂ ਹੁਣ ਇਨ੍ਹਾਂ ਝੁੱਗੀਆਂ ਨੂੰ ਖਾਲੀ ਕਰਵਾ ਲਿਆ ਹੈ ਤਾਂ ਜੋ ਭਵਿੱਖ ‘ਚ ਅਜਿਹੀ ਕੋਈ ਘਟਨਾ ਨਾ ਵਾਪਰੇ। ਇਸ ਤੋਂ ਪਹਿਲਾਂ, ਦੱਖਣ ਪੂਰਬੀ ਦਿੱਲੀ ਦੇ ਜੈਤਪੁਰ ਖੇਤਰ ‘ਚ ਸਥਿਤ ਹਰੀ ਨਗਰ ‘ਚ ਇੱਕ ਇਮਾਰਤ ਢਹਿਣ ਦੀ ਖ਼ਬਰ ਮਿਲੀ ਸੀ। ਬਾਅਦ ‘ਚ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਘਟਨਾ ਇਮਾਰਤ ਢਹਿਣ ਦੀ ਨਹੀਂ, ਸਗੋਂ ਕੰਧ ਢਹਿਣ ਦੀ ਸੀ।
Read More: Delhi NCR Rain: ਦਿੱਲੀ-NCR ‘ਚ ਭਾਰੀ ਮੀਂਹ, ਤਾਪਮਾਨ ਆਮ ਦੇ ਆਸ-ਪਾਸ ਜਾਂ ਘੱਟ ਰਹੇਗਾ