Chamoli

ਚਮੋਲੀ ਜ਼ਿਲ੍ਹੇ ‘ਚ ਟਰਾਂਸਫਾਰਮਰ ਫਟਣ ਕਾਰਨ ਵੱਡਾ ਹਾਦਸਾ, ਕਰੰਟ ਲੱਗਣ ਕਾਰਨ 16 ਜਣਿਆਂ ਦੀ ਮੌਤ

ਚੰਡੀਗੜ੍ਹ, 19 ਜੁਲਾਈ 2023: ਉੱਤਰਾਖੰਡ ਦੇ ਚਮੋਲੀ (Chamoli) ‘ਚ ਬੁੱਧਵਾਰ ਸਵੇਰੇ ਟਰਾਂਸਫਾਰਮਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਚਮੋਲੀ ਬਾਜ਼ਾਰ ਦੇ ਕੋਲ ਅਲਕਨੰਦਾ ਨਦੀ ਦੇ ਕੰਢੇ ‘ਤੇ ਨਮਾਮੀ ਗੰਗੇ ਪ੍ਰੋਜੈਕਟ ਦੇ ਸਥਾਨ ‘ਤੇ ਅਚਾਨਕ ਕਰੰਟ ਫੈਲ ਗਿਆ। ਇਸ ਦਰਦਨਾਕ ਹਾਦਸੇ ‘ਚ 16 ਜਣਿਆਂ ਦੀ ਮੌਤ ਹੋ ਗਈ ਹੈ। ਕਈ ਜਣੇ ਬੁਰੀ ਤਰ੍ਹਾਂ ਸੜ ਗਏ ਹਨ। ਮ੍ਰਿਤਕਾਂ ਵਿੱਚ ਪਿੱਪਲਕੋਟੀ ਚੌਕੀ ਇੰਚਾਰਜ ਪ੍ਰਦੀਪ ਰਾਵਤ ਅਤੇ ਹੋਮਗਾਰਡ ਮੁਕੰਦੀਲਾਲ ਵੀ ਸ਼ਾਮਲ ਹਨ।

ਚਮੋਲੀ (Chamoli) ਦੇ ਆਫਤ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਦੱਸਿਆ ਕਿ ਹੁਣ ਤੱਕ 16 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਉੱਥੇ ਸੱਤ ਲੋਕ ਸੜ ਗਏ ਹਨ। ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਜਾਣਕਾਰੀ ਮੁਤਾਬਕ ਚਮੋਲੀ ‘ਚ ਨਮਾਮੀ ਗੰਗੇ ਪ੍ਰੋਜੈਕਟ ਦੀ ਜਗ੍ਹਾ ‘ਤੇ ਕੰਮ ਚੱਲ ਰਿਹਾ ਹੈ। ਬੁੱਧਵਾਰ ਨੂੰ ਹਾਦਸੇ ਦੇ ਸਮੇਂ ਘਟਨਾ ਸਥਾਨ ‘ਤੇ 24 ਜਣੇ ਮੌਜੂਦ ਸਨ, ਜਿਨ੍ਹਾਂ ‘ਚ ਝੁਲਸਣ ਕਾਰਨ ਕਰੀਬ 16 ਜਣਿਆਂ ਦੀ ਮੌਤ ਹੋ ਗਈ ਹੈ।

ਚਮੋਲੀ ਦੇ ਊਰਜਾ ਨਿਗਮ ਦੇ ਕਾਰਜਕਾਰੀ ਇੰਜਨੀਅਰ ਅਮਿਤ ਸਕਸੈਨਾ ਨੇ ਦੱਸਿਆ ਕਿ ਬੀਤੀ ਰਾਤ ਤੀਜੇ ਫੇਜ ਦੀ ਬਿਜਲੀ ਬੰਦ ਹੋ ਗਈ। ਤੀਜੇ ਫੇਜ ਨੂੰ ਬੁੱਧਵਾਰ ਸਵੇਰੇ ਜੋੜਿਆ ਗਿਆ, ਜਿਸ ਤੋਂ ਬਾਅਦ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਪਰਿਸਰ ਵਿੱਚ ਕਰੰਟ ਦੌੜ ਗਿਆ । ਟਰਾਂਸਫਾਰਮਰ ਤੋਂ ਲੈ ਕੇ ਮੀਟਰ ਤੱਕ ਐਲਟੀ ਅਤੇ ਐਸਟੀ ਤਾਰਾਂ ਕਿਤੇ ਵੀ ਟੁੱਟੀਆਂ ਨਹੀਂ ਹਨ, ਮੀਟਰ ਤੋਂ ਬਾਅਦ ਤਾਰਾਂ ਵਿੱਚ ਕਰੰਟ ਚੱਲ ਰਿਹਾ ਹੈ।

Scroll to Top