Site icon TheUnmute.com

ਨਰਵਾਲ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ, ਧਮਾਕਿਆਂ ‘ਚ ਵਰਤਿਆ ਪਰਫਿਊਮ IED

Narwal

ਚੰਡੀਗੜ੍ਹ, 02 ਫਰਵਰੀ 2023: ਜੰਮੂ ਪੁਲਿਸ ਨੇ ਨਰਵਾਲ (Narwal) ਇਲਾਕੇ ਵਿੱਚ ਦੋ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਆਈਈਡੀ ਵੀ ਬਰਾਮਦ ਹੋਈ ਹੈ। ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀਆਂ ਨੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ‘ਤੇ ਧਮਾਕਿਆਂ ਨੂੰ ਅੰਜਾਮ ਦਿੱਤਾ ਸੀ। ਉਹ ਕਟੜਾ ਬੱਸ ਧਮਾਕੇ ਵਿੱਚ ਵੀ ਸ਼ਾਮਲ ਸੀ। ਪੁਲਿਸ ਉਸ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ 20 ਜਨਵਰੀ ਨੂੰ ਨਰਵਾਲ ਮੰਡੀ ਵਿੱਚ ਦੋ ਬੰਬ ਰੱਖੇ ਗਏ ਸਨ।

21 ਜਨਵਰੀ ਨੂੰ 20 ਮਿੰਟਾਂ ਦੇ ਅੰਤਰਾਲ ‘ਤੇ ਇਹ ਧਮਾਕੇ ਕੀਤੇ ਗਏ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੀ ਲਪੇਟ ‘ਚ ਆ ਸਕਣ। ਪਹਿਲੇ ਆਈਈਡੀ ਧਮਾਕੇ ਵਿੱਚ ਨੌਂ ਜਣੇ ਜ਼ਖ਼ਮੀ ਹੋਏ ਸਨ। ਪੁਲਿਸ ਦੀ ਵਿਸ਼ੇਸ਼ ਟੀਮ ਨੇ ਪੂਰੀ ਜਾਂਚ ਤੋਂ ਬਾਅਦ ਕਥਿਤ ਅੱਤਵਾਦੀ ਆਰਿਫ ਨੂੰ ਗ੍ਰਿਫਤਾਰ ਕੀਤਾ ਹੈ। ਉਹ ਤਿੰਨ ਸਾਲਾਂ ਤੋਂ ਪਾਕਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿੱਚ ਸੀ।

ਆਰਿਫ ਫਰਵਰੀ 2022 ਵਿੱਚ ਸ਼ਾਸਤਰੀ ਨਗਰ ਵਿੱਚ ਹੋਏ ਆਈਈਡੀ ਧਮਾਕੇ ਵਿੱਚ ਵੀ ਸ਼ਾਮਲ ਸੀ। ਪੁਲਿਸ ਮੁਤਾਬਕ ਆਰਿਫ ਨੇ ਕਟੜਾ ਬੱਸ ‘ਚ IED ਲਗਾ ਕੇ ਧਮਾਕਾ ਵੀ ਕੀਤਾ ਸੀ। ਡੀਜੀਪੀ ਨੇ ਦੱਸਿਆ ਕਿ ਪਹਿਲੀ ਵਾਰ ਪਰਫਿਊਮ ਆਈਈਡੀ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਆਈਈਡੀ ਬਰਾਮਦ ਨਹੀਂ ਹੋਇਆ ਹੈ। ਜੇਕਰ ਕੋਈ ਇਸਨੂੰ ਦਬਾਉਣ ਜਾਂ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਤਾਂ IED ਫਟ ਜਾਵੇਗਾ। ਵਿਸ਼ੇਸ਼ ਟੀਮ ਉਸ ਆਈਈਡੀ ਨੂੰ ਨਸ਼ਟ ਕਰ ਦੇਵੇਗੀ।

Exit mobile version