ਚੰਡੀਗੜ੍ਹ, 7 ਜੂਨ 2024: ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਮਹੀਪਾਲ ਢਾਂਡਾ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਉਣ ਵਾਲੇ 10 ਦਿਨਾਂ ਵਿਚ ਸਾਰੀ ਪੰਚਾਇਤਾਂ ਦੇ ਛੱਪੜਾਂ (Panchayat ponds) ਦੇ ਪਾਣੀ ਦੀ ਨਿਕਾਸੀ ਕੰਮ ‘ਤੇ ਵੱਧ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ, ਛੱਪੜਾਂ ਦੀ ਗਾਦ-ਮਿੱਟੀ ਨੂੰ ਕੱਢ ਕੇ ਪੰਚਾਇਤ ਦੇ ਕਿਸੇ ਇਕ ਸਥਾਨ ‘ਤੇ ਇਕੱਠਾ ਕਰ ਦਿੱਤੀ ਜਾਵੇ।
ਢਾਂਡਾ ਨੇ ਇਹ ਗੱਲ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਪ੍ਰਬੰਧਿਤ ਸਮੀਖਿਆ ਬੈਠਕ ਵਿਚ ਕਹੀ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਵਿਭਾਗ ਇਹ ਯਕੀਨੀ ਕਰਨ ਕਿ ਫਿਰਨੀ ਵਿਚ ਮਿੱਟੀ ਦੀ ਭਰਤ ਦਾ ਕੰਮ ਟੈਂਡਰ ਲਗਾਉਣ ਤੋਂ ਪਹਿਲਾਂ ਹੀ ਕਰ ਲਿਆ ਜਾਵੇ ਅਤੇ ਜੋ ਕੰਮ ਪੂਰੇ ਹੋ ਜਾਣਗੇ | ਉਨ੍ਹਾਂ ਪਿੰਡਾਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਉਪਲਬੱਧ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਯਾਮਸ਼ਾਲਾਵਾਂ ਦਾ ਕੰਮ ਪੂਰਾ ਹੋ ਚੁੱਕਾ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਬੰਧਿਤ ਪੰਚਾਇਤ ਨੂੰ ਟ੍ਰਾਂਸਫਰ ਕੀਤਾ ਜਾਵੇ।