Mehek

ਅੰਮ੍ਰਿਤਸਰ ਪਹੁੰਚੀ ਮਹਿਕ ਦੀ ਮ੍ਰਿਤਕ ਦੇਹ, ਲੰਡਨ ‘ਚ ਘਰਵਾਲੇ ਨੇ ਚਾਕੂ ਮਾਰ ਕੇ ਕੀਤਾ ਸੀ ਕਤਲ

ਚੰਡੀਗੜ੍ਹ, 8 ਦਸੰਬਰ 2023: ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਸ਼ਰਮਾ (Mehek) ਦੀ ਮ੍ਰਿਤਕ ਦੇਹ ਅੰਮ੍ਰਿਤਸਰ ਏਅਰਪੋਰਟ ਪਹੁੰਚੀ। ਦੋ ਮਹੀਨੇ ਪਹਿਲਾਂ ਮਹਿਕ ਦੇ ਘਰਵਾਲੇ ਨੇ ਹੀ ਉਸਦਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮਹਿਕ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ। 7 ਮਹੀਨਿਆਂ ਬਾਅਦ ਉਹ ਆਪਣੇ ਘਰਵਾਲੇ ਕੋਲ ਲੰਡਨ ਚਲੀ ਗਈ ਸੀ | ਮਹਿਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਘਰਵਾਲਾ ਉਸ ਨੂੰ ਦਾਜ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਮਹਿਕ ਦੀ ਕੁੱਟਮਾਰ ਕਰਦਾ ਸੀ ।

ਮਹਿਕ (Mehek) ਦੀ ਮਾਂ ਨੇ ਦੱਸਿਆ ਕਿ ਦੋਵੇਂ ਅਕਸਰ ਲੜਦੇ ਰਹਿੰਦੇ ਸਨ। ਕਤਲ ਵਾਲੇ ਦਿਨ ਵੀ ਉਹ ਆਪਣੀ ਧੀ ਨਾਲ ਗੱਲ ਕਰ ਰਹੀ ਸੀ। ਜਦੋਂ ਉਹ ਘਰ ਪਹੁੰਚੀ ਤਾਂ ਜਵਾਈ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਨਹੀਂ ਕੀ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਯੂਕੇ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਉਥੋਂ ਦੀ ਪੁਲਿਸ ਨੇ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ।

ਮ੍ਰਿਤਕ ਦੇਹ ਨੂੰ ਲੈਣ ਲਈ ਸਾਬਕਾ ਕੌਂਸਲਰ ਵਿਕਾਸ ਸੋਨੀ ਵੀ ਆਪਣੀ ਮਾਤਾ ਸਮੇਤ ਪਹੁੰਚੇ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਦੀ ਮੱਦਦ ਲਈ ਅੰਬੈਸੀ ਨਾਲ ਗੱਲ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ 2 ਮਹੀਨੇ ਬਾਅਦ ਸਰਕਾਰੀ ਖਰਚੇ ‘ਤੇ ਭਾਰਤ ਲਿਆਂਦਾ ਜਾ ਸਕਦਾ ਹੈ।

Scroll to Top