Mahashivratri 2025: ਹਿੰਦੂ ਧਰਮ ‘ਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ੁਭ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਿੰਦੂ ਧਰਮ ‘ਚ ਮਾਨਤਾ ਹੈ ਕਿ ਇਸ ਦਿਨ ਭਗਵਾਨ ਸ਼ਿਵ (Lord Shiv) ਜੀ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਨ ਨਾਲ ਲੋਕਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਹਿੰਦੂ ਧਰਮ ‘ਚ ਮਾਨਤਾ ਹੈ ਕਿ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ (Mata Parvati) ਦਾ ਵਿਆਹ ਮਹਾਂਸ਼ਿਵਰਾਤਰੀ ਵਾਲੇ ਦਿਨ ਹੋਇਆ ਸੀ। ਇਸ ਕਰਕੇ ਮਹਾਂਸ਼ਿਵਰਾਤਰੀ ਦਾ ਦਿਨ ਨੂੰ ਬਹੁਤ ਹੀ ਸ਼ੁਭ ਅਤੇ ਫਲਦਾਇਕ ਮੰਨਿਆ ਜਾਂਦਾ ਹੈ।
ਕਦੋਂ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ 2025 ? (When will Mahashivratri 2025 be celebrated?)
ਵੈਦਿਕ ਕੈਲੰਡਰ ਦੇ ਮੁਤਾਬਕ ਇਸ ਸਾਲ ਮਹਾਂਸ਼ਿਵਰਾਤਰੀ ਦਾ 26 ਫਰਵਰੀ 2025 ਨੂੰ ਮਨਾਈ ਜਾਵੇਗੀ ਅਤੇ ਇਸ ਦਿਨ ਕਈ ਸ਼ੁਭ ਸੰਯੋਗ ਵੀ ਬਣ ਰਹੇ ਹਨ | ਵੈਦਿਕ ਕੈਲੰਡਰ ਦੇ ਮੁਤਾਬਕ ਇਸ ਸਾਲ 60 ਸਾਲਾਂ ਬਾਅਦ ਮਹਾਂਸ਼ਿਵਰਾਤਰੀ ਦੇ ਦਿਨ ਇੱਕ ਬਹੁਤ ਹੀ ਦੁਰਲੱਭ ਸੰਯੋਗ ਬਣ ਰਿਹਾ ਹੈ। ਇਸ ਵਾਰ ਧਨਿਸ਼ਟਾ ਨਕਸ਼ਤਰ, ਪਰਿਘ ਯੋਗ, ਸ਼ਕੁਨੀ ਕਰਨ ਅਤੇ ਮਕਰ ਰਾਸ਼ੀ ‘ਚ ਚੰਦਰਮਾ ਦੀ ਮੌਜੂਦਗੀ ਹੋਵੇਗੀ। ਇਹ ਸੰਯੋਗ ਲਗਭਗ 60 ਸਾਲਾਂ ਬਾਅਦ ਹੋ ਰਿਹਾ ਹੈ ਅਤੇ ਇਹ ਕਈਂ ਰਾਸ਼ੀਆਂ ਲਈ ਬਹੁਤ ਸ਼ੁਭ ਸਾਬਤ ਹੋਵੇਗਾ।
ਮਹਾਂਸ਼ਿਵਰਾਤਰੀ (Mahashivratri) ਦਾ ਸ਼ੁਭ ਸਮਾਂ
ਫੱਗਣ ਮਹੀਨੇ ਦੀ ਕ੍ਰਿਸ਼ਨ ਪਕਸ਼ ਚਤੁਰਦਸ਼ੀ ਤਿਥੀ 26 ਫਰਵਰੀ ਨੂੰ ਸਵੇਰੇ 11.08 ਵਜੇ ਸ਼ੁਰੂ ਹੋਵੇਗੀ ਅਤੇ 27 ਫਰਵਰੀ ਨੂੰ ਸਵੇਰੇ 08.54 ਵਜੇ ਸਮਾਪਤ ਹੋਵੇਗੀ। ਪ੍ਰਦੋਸ਼ ਕਾਲ ਦੀ ਮਹੱਤਤਾ ਦੇ ਕਾਰਨ, ਮਹਾਂਸ਼ਿਵਰਾਤਰੀ 26 ਫਰਵਰੀ ਨੂੰ ਮਨਾਈ ਜਾਵੇਗੀ। ਇਸ ਦਿਨ ਸ਼ਿਵ-ਪਾਰਵਤੀ ਦੀ ਜੋੜੀ ਦੀ ਪੂਜਾ ਕਰਨ ਨਾਲ ਵਿਅਕਤੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸਦੇ ਨਾਲ ਹੀ ਪ੍ਰੇਮੀ ਜੋੜਿਆਂ ਦੇ ਜੀਵਨ ‘ਚ ਖੁਸ਼ੀਆਂ ਦੀ ਵਰਖਾ ਹੁੰਦੀ ਹੈ।
ਮਹਾਂਸ਼ਿਵਰਾਤਰੀ ਤੇ ਸ਼ਿਵਰਾਤਰੀ ‘ਚ ਕੀ ਅੰਤਰ ਹੈ?
ਹਿੰਦੂ ਪੰਚਾਂਗ ਦੇ ਮੁਤਾਬਕ ਮਹਾਸ਼ਿਵਰਾਤਰੀ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪਕਸ਼ ਦੀ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਨੂੰ ਭਗਵਾਨ ਸ਼ੰਕਰ ਜੀ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਸੇ ਕਾਰਨ ਇਸ ਦਿਨ ਨੂੰ ਸ਼ਿਵ-ਪਾਰਵਤੀ ਮਿਲਣਾ ਵੀ ਕਿਹਾ ਜਾਂਦਾ ਹੈ।
ਇਹ ਵੀ ਮਾਨਤਾ ਹੈ ਕਿ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਾਰੀਖ਼ ਨੂੰ ਭੋਲੇਨਾਥ ਬ੍ਰਹਮ ਜੋਤਿਰਲਿੰਗ ਦੇ ਰੂਪ ‘ਚ ਪ੍ਰਗਟ ਹੋਏ ਸਨ। ਜਦੋਂ ਕਿ ਸ਼ਿਵਰਾਤਰੀ ਹਰ ਮਹੀਨੇ ਆਉਣ ਵਾਲੇ ਕ੍ਰਿਸ਼ਨ ਪਕਸ਼ ਦੀ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਹਿੰਦੂ ਕੈਲੰਡਰ ‘ਚ ਹਰ ਤਾਰੀਖ ਦਾ ਇੱਕ ਪ੍ਰਤੀਨਿਧ ਦੇਵਤਾ ਹੁੰਦਾ ਹੈ ਅਤੇ ਉਸ ਅਨੁਸਾਰ, ਚਤੁਰਦਸ਼ੀ ਤਾਰੀਖ ਦਾ ਦੇਵਤਾ ਭੋਲੇਨਾਥ ਜੀ ਹਨ। ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਦੀ ਪਰੰਪਰਾ ਹੈ।
ਮਹਾਂਸ਼ਿਵਰਾਤਰੀ ‘ਤੇ ਜਲਭਿਸ਼ੇਕ ਲਈ ਸ਼ੁਭ ਸਮਾਂ ਕੀ ਹੈ?
ਹਿੰਦੂ ਪੰਚਾਂਗ ਦੇ ਮੁਤਾਬਕ ਮਹਾਂਸ਼ਿਵਰਾਤਰੀ (Mahashivratri) ‘ਤੇ ਸ਼ਿਵਲਿੰਗ ਨੂੰ ਪਾਣੀ ਚੜ੍ਹਾਉਣ ਦਾ ਸ਼ੁਭ ਸਮਾਂ ਸਵੇਰੇ 06:47 ਵਜੇ ਤੋਂ 09:42 ਵਜੇ ਤੱਕ ਹੈ। ਫਿਰ ਸਵੇਰੇ 11:06 ਵਜੇ ਤੋਂ ਦੁਪਹਿਰ 12:35 ਵਜੇ ਤੱਕ, ਇਸ ਤੋਂ ਬਾਅਦ ਸ਼ਾਮ ਨੂੰ ਜਲਭਿਸ਼ੇਕ ਦਾ ਸ਼ੁਭ ਸਮਾਂ ਦੁਪਹਿਰ 03:25 ਵਜੇ ਤੋਂ ਸ਼ਾਮ 06:08 ਵਜੇ ਤੱਕ ਹੈ।
ਇਸ ਸਾਲ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਨੀਲਕੰਠ ਮਹਾਦੇਵ ਮੰਦਰ ‘ਚ ਇੱਕ ਸ਼ਾਨਦਾਰ ਸਮਾਗਮ ਦਾ ਕਰਵਾਇਆ ਜਾਵੇਗਾ। ਇਹ ਸਮਾਗਮ ਬੁੱਧਵਾਰ, 26 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਇਹ ਸ਼ਰਧਾਲੂਆਂ ਲਈ ਇੱਕ ਖਾਸ ਮੌਕਾ ਹੋਵੇਗਾ ਜਦੋਂ ਉਹ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣਗੇ ਅਤੇ ਸ਼ਰਧਾ ਨਾਲ ਉਨ੍ਹਾਂ ਦੀ ਪੂਜਾ ਕਰ ਸਕਣਗੇ।
ਮਹਾਂਸ਼ਿਵਰਾਤਰੀ ‘ਤੇ ਜਲਭਿਸ਼ੇਕ ਦੀ ਵਿਧੀ:-
ਮਹਾਸ਼ਿਵਰਾਤਰੀ ਵਾਲੇ ਦਿਨ ਬ੍ਰਹਮਾ ਮਹੂਰਤ ‘ਚ ਜਾਗਣਾ ਚਾਹੀਦਾ ਹੈ। ਫਿਰ ਮਹਾਦੇਵ ਦਾ ਧਿਆਨ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ, ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਸੂਰਜ ਦੇਵਤਾ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ।
ਇਸਤੋਂ ਬਾਅਦ ਮੰਦਰ ਜਾਂ ਘਰ ‘ਚ ਬਣੇ ਮੰਦਰ ‘ਚ ਦਹੀਂ, ਦੁੱਧ, ਸ਼ਹਿਦ, ਘਿਓ ਅਤੇ ਗੰਗਾ ਜਲ ਮਿਲਾ ਕੇ ਸ਼ਿਵਲਿੰਗ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਸ਼ਿਵਲਿੰਗ ‘ਤੇ ਅਕਸ਼ਤ, ਮੌਲੀ, ਚੰਦਨ, ਬੇਲ ਪੱਤਰ, ਸੁਪਾਰੀ, ਪਾਨ, ਫਲ, ਫੁੱਲ ਅਤੇ ਨਾਰੀਅਲ ਸਮੇਤ ਵਿਸ਼ੇਸ਼ ਚੀਜ਼ਾਂ ਚੜ੍ਹਾਉਣੀਆਂ ਚਾਹੀਦੀਆਂ ਹਨ।
ਮਹਾਦੇਵ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।
ਮਹਾਦੇਵ ਨੂੰ ਫਲ, ਮਠਿਆਈਆਂ ਆਦਿ ਚੜ੍ਹਾਉਣੀਆਂ ਚਾਹੀਦੀਆਂ ਹਨ।
ਮਹਾਦੇਵ ਦੇ ਸਾਹਮਣੇ ਘਿਓ ਦਾ ਦੀਵਾ ਜਗਾਉਣਾ ਚਾਹੀਦਾ ਹੈ।
ਅੰਤ ‘ਚ, ਮਹਾਦੇਵ ਦੀ ਆਰਤੀ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਬਾਅਦ, ਪ੍ਰਸ਼ਾਦ ਵੰਡਿਆ ਜਾਣਾ ਚਾਹੀਦਾ ਹੈ।
ਇਸਦੇ ਨਾਲ ਹੀ ਗਰੀਬਾਂ ਅਤੇ ਲੋੜਵੰਦ ਵਿਕਤੀਆਂ ‘ਚ ਖਾਣਾ, ਕੱਪੜੇ ਆਦਿ ਦਾਨ ਕਰਨ ਚਾਹੀਦਾ ਹੈ |