Maharashtra Train Accident: ਕਲਿਆਣ ‘ਚ ਵਾਪਰਿਆ ਵੱਡਾ ਰੇਲ ਹਾਦਸਾ, 5 ਦੀ ਮੌ.ਤ

9 ਜੂਨ 2025: ਮਹਾਰਾਸ਼ਟਰ (Maharashtra) ਦੇ ਕਲਿਆਣ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਦੱਸ ਦੇਈਏ ਕਿ ਇਹ ਰੇਲ ਹਾਦਸਾ ਸੋਮਵਾਰ 9 ਜੂਨ ਨੂੰ ਸਵੇਰੇ ਵਾਪਰਿਆ ਹੈ, ਇਹ ਹਾਦਸਾ ਉਦੋਂ ਵਾਪਰਿਆ ਜਦੋ ਕਲਿਆਣ ਜੰਕਸ਼ਨ (Kalyan junction) ‘ਤੇ ਪੁਸ਼ਪਕ ਐਕਸਪ੍ਰੈਸ ਤੋਂ ਪੰਜ ਯਾਤਰੀ ਹੇਠਾਂ ਡਿੱਗ ਪਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰੇਲਗੱਡੀ ਕਲਿਆਣ ਜੰਕਸ਼ਨ (Kalyan junction) ‘ਤੇ ਰੁਕੀ ਤਾਂ ਹਰ ਰੋਜ਼ ਦਫ਼ਤਰ ਜਾਣ ਵਾਲੇ ਲੋਕ ਇਸ ਵਿੱਚ ਚੜ੍ਹਨ ਲਈ ਭੱਜੇ ਆਏ। ਇਸ ਦੌਰਾਨ ਭਾਰੀ ਭੀੜ ਅਤੇ ਧੱਕਾ-ਮੁੱਕੀ ਕਾਰਨ ਇਹ ਹਾਦਸਾ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਆਪਣੇ-ਆਪਣੇ ਦਫ਼ਤਰਾਂ ਤੱਕ ਪਹੁੰਚਣ ਲਈ ਹਰ ਰੋਜ਼ ਰੇਲਗੱਡੀ ਰਾਹੀਂ ਯਾਤਰਾ ਕਰਦੇ ਹਨ। ਇਹ ਸਾਰੇ ਇਸ ਰੇਲਗੱਡੀ ‘ਤੇ ਚੜ੍ਹਦੇ ਹਨ ਅਤੇ ਛਤਰਪਤੀ ਸ਼ਿਵਾਜੀ ਟਰਮੀਨਲ (ਸੀਐਸਟੀ) ਵੱਲ ਜਾਂਦੇ ਹਨ। ਸੋਮਵਾਰ ਨੂੰ ਦਫ਼ਤਰੀ ਸਮੇਂ ਦੌਰਾਨ ਵਧਦੀ ਭੀੜ ਅਤੇ ਫਿਰ ਰੇਲਗੱਡੀ ਵਿੱਚ ਚੜ੍ਹਨ ਦੀ ਕਾਹਲੀ ਕਾਰਨ ਜ਼ਰੂਰ ਧੱਕਾ-ਮੁੱਕੀ ਹੋਈ ਹੋਵੇਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਦੱਸ ਦੇਈਏ ਕਿ ਰੇਲਵੇ ਸਟੇਸ਼ਨ (railway station) ‘ਤੇ ਇੱਕ ਰੇਲਗੱਡੀ ਤੋਂ ਲਗਭਗ 10 ਯਾਤਰੀ ਡਿੱਗ ਪਏ। ਇਨ੍ਹਾਂ ਵਿੱਚੋਂ 5 ਦੀ ਮੌਤ ਹੋਣ ਦੀ ਖ਼ਬਰ ਹੈ। ਸ਼ੱਕ ਹੈ ਕਿ ਇਹ ਯਾਤਰੀ ਰੇਲਗੱਡੀ (Passenger train) ਦੇ ਗੇਟ ‘ਤੇ ਬੈਠੇ ਸਨ, ਜਿੱਥੋਂ ਉਹ ਡਿੱਗ ਪਏ। ਕੇਂਦਰੀ ਰੇਲਵੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

Read More:  ਮੁੰਬਈ ਬਣੇਗਾ ਕੇਂਦਰ ਸ਼ਾਸਤ ਪ੍ਰਦੇਸ਼ !, ਦੋ ਪਾਰਟੀਆਂ ‘ਚ ਟਕਰਾਅ

Scroll to Top