pm modi

Maharashtra News: PM ਕਰਨਗੇ ਅੱਜ 3 ਜਨਤਕ ਸਭਾਵਾਂ, ਸਭ ਤੋਂ ਪਹਿਲਾਂ ਜਾਣਗੇ ਛਤਰਪਤੀ ਸੰਭਾਜੀ ਨਗਰ

14 ਨਵੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Nnarinder modi ) ਵੀਰਵਾਰ ਯਾਨੀ ਕਿ ਅੱਜ 14 ਨਵੰਬਰ ਨੂੰ ਮਹਾਰਾਸ਼ਟਰ (Maharashtra) ‘ਚ ਤਿੰਨ ਜਨਤਕ ਸਭਾਵਾਂ ਕਰਨਗੇ। ਮੋਦੀ ਸਭ ਤੋਂ ਪਹਿਲਾਂ ਛਤਰਪਤੀ ਸੰਭਾਜੀ ਨਗਰ ਜਾਣਗੇ। ਉਨ੍ਹਾਂ ਦੀ ਇੱਥੇ ਦੁਪਹਿਰ 2.15 ਵਜੇ ਮੀਟਿੰਗ ਹੈ। ਇਸ ਤੋਂ ਬਾਅਦ ਉਹ ਸ਼ਾਮ 4.30 ਵਜੇ ਪਨਵੇਲ (panvel)  ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਦਿਨ ਦੀ ਆਖਰੀ ਜਨਤਕ ਮੀਟਿੰਗ ਮੁੰਬਈ (mumbai) ਵਿੱਚ ਹੋਵੇਗੀ। ਇਸ ਦਾ ਸਮਾਂ ਸ਼ਾਮ 6.30 ਵਜੇ ਹੈ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 20 ਨਵੰਬਰ ਨੂੰ ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਣੀ ਹੈ। ਇਸ ਦੇ ਨਤੀਜੇ 23 ਨਵੰਬਰ ਨੂੰ ਆਉਣਗੇ।

Scroll to Top