Mumbai news

Maharashtra News: ਮੁੰਬਈ ਬਣੇਗਾ ਕੇਂਦਰ ਸ਼ਾਸਤ ਪ੍ਰਦੇਸ਼ !, ਦੋ ਪਾਰਟੀਆਂ ‘ਚ ਟਕਰਾਅ

ਚੰਡੀਗੜ, 19 ਦਸੰਬਰ 2024: Maharashtra News: ਬੇਲਗਾਵੀ (Belagavi) ਅਤੇ ਮੁੰਬਈ (Mumbai) ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਮੁੱਦੇ ‘ਤੇ ਸ਼ਿਵ ਸੈਨਾ ਯੂਬੀਟੀ ਅਤੇ ਕਾਂਗਰਸ ਨਾਲ ਟਕਰਾਅ ਪੈਦਾ ਹੋ ਗਿਆ ਹੈ। ਦਰਅਸਲ ਕਰਨਾਟਕ ਕਾਂਗਰਸ ਦੇ ਵਿਧਾਇਕ ਲਕਸ਼ਮਣ ਸਾਵਦੀ ਨੇ ਮੁੰਬਈ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਗੱਲ ਕੀਤੀ ਸੀ। ਜਿਸ ‘ਤੇ ਊਧਵ ਠਾਕਰੇ ਦੇ ਬੇਟੇ ਆਦਿਤਿਆ ਠਾਕਰੇ ਨਾਰਾਜ਼ ਨੇ ਇਤਰਾਜ਼ ਜਤਾਇਆ ਹੈ। ਕਾਂਗਰਸੀ ਵਿਧਾਇਕ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਰਨਾਟਕ ਕਾਂਗਰਸ ਦੇ ਵਿਧਾਇਕ ਲਕਸ਼ਮਣ ਸਾਵਦੀ ਦੇ ਬਿਆਨ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਆਦਿਤਿਆ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਕਾਂਗਰਸ ਦੇ ਸਹਿਯੋਗੀ ਨੂੰ ਆਪਣੇ ਕਰਨਾਟਕ ਦੇ ਵਿਧਾਇਕ ਨੂੰ ਤਾੜਨਾ ਕਰਨ ਲਈ ਵੀ ਕਿਹਾ।

ਦਰਅਸਲ ਕਰਨਾਟਕ ਕਾਂਗਰਸ ਦੇ ਵਿਧਾਇਕ ਲਕਸ਼ਮਣ ਸਾਵਦੀ ਨੇ ਹਾਲ ਹੀ ‘ਚ ਬਿਆਨ ਦਿੱਤਾ ਸੀ ਕਿ ਜੇਕਰ ਮਹਾਰਾਸ਼ਟਰ ‘ਚ ਆਗੂ ਬੇਲਗਾਵੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਮੰਗ ਕਰ ਰਹੇ ਹਨ ਤਾਂ ਮੁੰਬਈ (Mumbai) ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਮਹਾਰਾਸ਼ਟਰ ਅਤੇ ਇਸ ਦੇ ਗੁਆਂਢੀ ਸੂਬਾ ਕਰਨਾਟਕ ਵਿਚਾਲੇ ਬੇਲਾਗਾਵੀ (Belagavi) ਦੇ ਕੰਟਰੋਲ ਨੂੰ ਲੈ ਕੇ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। ਬੇਲਾਗਾਵੀ ਕਰਨਾਟਕ ਦਾ ਇੱਕ ਸਰਹੱਦੀ ਸ਼ਹਿਰ ਹੈ, ਜਿਸਨੂੰ ਪਹਿਲਾਂ ਬੇਲਗਾਮ ਕਿਹਾ ਜਾਂਦਾ ਸੀ। ਇੱਥੇ ਵੱਡੀ ਗਿਣਤੀ ‘ਚ ਮਰਾਠੀ ਬੋਲਣ ਵਾਲੀ ਆਬਾਦੀ ਰਹਿੰਦੀ ਹੈ।

Read More: ਸੰਸਦ ਮੈਂਬਰਾਂ ਨਾਲ ਧੱਕਾ-ਮੁੱਕੀ ਮਾਮਲੇ ‘ਚ BJP ਆਗੂਆਂ ਵੱਲੋਂ ਰਾਹੁਲ ਗਾਂਧੀ ਖ਼ਿਲਾਫ ਸ਼ਿਕਾਇਤ ਦਰਜ

Scroll to Top