ਦਰਸ਼ਕਾਂ

ਮਹਾਰਾਸ਼ਟਰ ਨੇ IPL 2022 ਲਈ ਸਟੇਡੀਅਮਾਂ ‘ਚ 25 ਫ਼ੀਸਦੀ ਦਰਸ਼ਕਾਂ ਨੂੰ ਦਿੱਤੀ ਇਜਾਜ਼ਤ

ਚੰਡੀਗੜ੍ਹ 01 ਮਾਰਚ 2022: ਮਹਾਰਾਸ਼ਟਰ ਸਰਕਾਰ ਨੇ ਮੁੰਬਈ ਕ੍ਰਿਕਟ ਸੰਘ (MCA) ਅਤੇ ਮਹਾਰਾਸ਼ਟਰ ਕ੍ਰਿਕਟ ਸੰਘ (MHCA) ਨੂੰ IPL 2022 ਲਈ ਸਟੇਡੀਅਮਾਂ ‘ਚ 25 ਫੀਸਦੀ ਦਰਸ਼ਕਾਂ ਦੀ ਇਜਾਜ਼ਤ ਦੇ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਨੇ 27 ਫਰਵਰੀ ਨੂੰ ਐਮਸੀਏ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਈਪੀਐਲ ਲਈ ਹਰ ਸੰਭਵ ਮਦਦ ਦਾ ਵਾਅਦਾ ਕੀਤਾ।

ਇਸ ਦੌਰਾਨ ਉਹ ਆਈਪੀਐਲ ਮੈਚਾਂ ਲਈ ਸਟੇਡੀਅਮਾਂ ‘ਚ 25 ਪ੍ਰਤੀਸ਼ਤ ਦਰਸ਼ਕਾਂ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਿਆ। ਜਿਕਰਯੋਗ ਹੈ ਕਿ MCA ਅਤੇ MHCA ਕ੍ਰਮਵਾਰ ਮੁੰਬਈ ਅਤੇ ਪੁਣੇ ‘ਚ IPL ਦੇ 15ਵੇਂ ਸੰਸਕਰਣ ਦੀ ਮੇਜ਼ਬਾਨੀ ਕਰਨਗੇ। 55 ਮੈਚ ਮੁੰਬਈ ‘ਚ, 15 ਮੈਚ ਪੁਣੇ ‘ਚ ਖੇਡੇ ਜਾਣਗੇ।

Scroll to Top