Nanded

Maharashtra: ਨਾਂਦੇੜ ਦੇ ਸਰਕਾਰੀ ਹਸਪਤਾਲ ‘ਚ 48 ਘੰਟਿਆਂ ਦੌਰਾਨ 31 ਮਰੀਜ਼ਾਂ ਦੀ ਮੌਤ, 16 ਬੱਚੇ ਵੀ ਸ਼ਾਮਲ

ਚੰਡੀਗੜ੍ਹ, 03 ਅਕਤੂਬਰ 2023: ਮਹਾਰਾਸ਼ਟਰ ਦੇ ਨਾਂਦੇੜ (Nanded) ਦੇ ਸਰਕਾਰੀ ਹਸਪਤਾਲ ਵਿੱਚ ਬੀਤੀ ਦੇਰ ਰਾਤ ਸੱਤ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ‘ਚ ਚਾਰ ਬੱਚੇ ਵੀ ਦੱਸੇ ਜਾ ਰਹੇ ਹਨ। ਕੱਲ੍ਹ ਖ਼ਬਰ ਆਈ ਸੀ ਕਿ ਹਸਪਤਾਲ ਵਿੱਚ 24 ਘੰਟਿਆਂ ਵਿੱਚ 24 ਜਣਿਆਂ ਦੀ ਮੌਤ ਹੋ ਗਈ ਹੈ। 48 ਘੰਟਿਆਂ ਬਾਅਦ ਸ਼ੰਕਰ ਰਾਓ ਚੌਹਾਨ ਸਰਕਾਰੀ ਹਸਪਤਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਇਨ੍ਹਾਂ 31 ਮਰੀਜ਼ਾਂ ਵਿੱਚੋਂ 16 ਬੱਚੇ ਸਨ। ਇਸ ਤੋਂ ਬਾਅਦ ਸੂਬੇ ‘ਚ ਹੜਕੰਪ ਮਚ ਗਿਆ ਹੈ।

ਮਹਾਰਾਸ਼ਟਰ ਦੇ ਮੈਡੀਕਲ ਸਿੱਖਿਆ ਮੰਤਰੀ ਹਸਨ ਮੁਸ਼ਰਿਫ ਨੇ ਕਿਹਾ ਕਿ ਅਸੀਂ ਪੂਰੀ ਜਾਂਚ ਕਰਾਂਗੇ। ਮੈਂ ਇਸ ਸਬੰਧ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੂਚਿਤ ਕਰ ਦਿੱਤਾ ਹੈ। ਹਸਪਤਾਲ (Nanded) ਦਾ ਦੌਰਾ ਕਰਾਂਗਾ ਅਤੇ ਡਾਕਟਰਾਂ ਦੀ ਕਮੇਟੀ ਵੀ ਬਣਾਈ ਜਾਵੇਗੀ।

ਦੂਜੇ ਪਾਸੇ ਡਾਕਟਰ ਸ਼ੰਕਰ ਰਾਓ ਚਵਾਨ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਹੋਈਆਂ ਮੌਤਾਂ ਨੂੰ ਲੈ ਕੇ ਵਿਰੋਧੀ ਧਿਰ ਭਾਜਪਾ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਸ਼ਿਵ ਸੈਨਾ (ਯੂਬੀਟੀ) ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਮਹਾਰਾਸ਼ਟਰ ਦੀ ਸਿਹਤ ਦੀ ਹਾਲਤ ਹਮੇਸ਼ਾ ਬਿਹਤਰ ਰਹੀ ਹੈ ਪਰ ਪਿਛਲੇ ਇੱਕ ਸਾਲ ਵਿੱਚ ਇੱਕ ਤਰ੍ਹਾਂ ਨਾਲ ਮਹਾਰਾਸ਼ਟਰ ਦੇ ਸਾਰੇ ਸਰਕਾਰੀ ਵਿਭਾਗਾਂ ਦੀ ਹਾਲਤ ਖ਼ਰਾਬ ਹੈ। ਇਸ ਦੀ ਨਾ ਤਾਂ ਸਿਹਤ ਮੰਤਰੀ ਨੂੰ ਚਿੰਤਾ ਹੈ ਅਤੇ ਨਾ ਹੀ ਡਾਕਟਰ ਆਪਣਾ ਕੰਮ ਕਰ ਰਹੇ ਹਨ। ਕਿਸੇ ਦਾ ਕੋਈ ਕੰਟਰੋਲ ਨਹੀਂ ਹੈ। ਸਿਹਤ ਵਿਭਾਗ ਮਹਾਰਾਸ਼ਟਰ ਦਾ ਸਭ ਤੋਂ ਅਣਗੌਲਿਆ ਵਿਭਾਗ ਹੈ।

Scroll to Top