Raigarh

Maharashtra: ਰਾਏਗੜ੍ਹ ‘ਚ ਸੜਕ ਤੋਂ ਉਤਰ ਕੇ ਖੱਡੇ ‘ਚ ਡਿੱਗੀ ਬੱਸ, 12 ਜਣਿਆਂ ਦੀ ਮੌਤ

ਚੰਡੀਗੜ੍ਹ, 15 ਅਪ੍ਰੈਲ 2023: ਮਹਾਰਾਸ਼ਟਰ ਦੇ ਰਾਏਗੜ੍ਹ (Raigarh) ‘ਚ ਸ਼ਨੀਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਖਪੋਲੀ ਇਲਾਕੇ ਵਿੱਚ ਇੱਕ ਬੱਸ ਸੜਕ ਤੋਂ ਉਤਰ ਕੇ ਖੱਡੇ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 12 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 25 ਤੋਂ ਵੱਧ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਬੱShingroba templeਸ ‘ਚ ਸਵਾਰ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਦੱਸਿਆ ਗਿਆ ਹੈ ਕਿ ਬਚਾਅ ਕਾਰਜ ਜਾਰੀ ਹੈ।

ਪੁਲਿਸ ਮੁਤਾਬਕ ਇਹ ਨਿੱਜੀ ਬੱਸ ਪੁਣੇ ਤੋਂ ਮੁੰਬਈ ਜਾ ਰਹੀ ਸੀ। ਮੁੰਬਈ-ਪੁਣੇ ਹਾਈਵੇਅ ‘ਤੇ ਸ਼ਿੰਗਰੋਬਾ ਮੰਦਿਰ ਨੇੜੇ ਇਹ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ ਦੂਰ ਖੱਡੇ ‘ਚ ਜਾ ਡਿੱਗੀ। ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਬਚਾਅ ਕਰਮਚਾਰੀ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਪਹੁੰਚਾਇਆ ਜਾ ਰਿਹਾ ਹੈ |

Scroll to Top