ਚੰਡੀਗੜ੍ਹ, 17 ਦਸੰਬਰ 2025: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI), ਐਸ.ਏ.ਐਸ ਨਗਰ ਨੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਅਤੇ ਹਾਲ ਹੀ ‘ਚ ਕਮਿਸ਼ਨਡ ਅਫ਼ਸਰ ਬਣੇ 8 ਕੈਡਿਟਾਂ ਨੂੰ ਵੱਕਾਰੀ ਅਚੀਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਚੀਵਰ ਅਵਾਰਡ ਸਮਾਗਮ ਦੌਰਾਨ ਇਸ ਵੱਕਾਰੀ ਸੰਸਥਾ ਵੱਲੋਂ 2025 ‘ਚ ਰੱਖਿਆ ਸੇਵਾਵਾਂ ‘ਚ ਕਮਿਸ਼ਨ ਹਾਸਲ ਕਰਨ ਵਾਲੇ ਆਪਣੇ 8 ਕੈਡਿਟਾਂ ਨੂੰ ਮਾਨਤਾ ਦਿੱਤੀ, ਜਿਨ੍ਹਾਂ ‘ਚੋਂ ਸੱਤ ਕੈਡਿਟਾਂ ਨੇ ਨਵੰਬਰ/ਦਸੰਬਰ 2025 ‘ਚ ਅਤੇ ਇੱਕ ਕੈਡਿਟ ਨੇ ਮਾਰਚ 2025 ‘ਚ ਕਮਿਸ਼ਨ ਹਾਸਲ ਕੀਤਾ ਸੀ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅਚੀਵਰ ਐਵਾਰਡ ਹਾਸਲ ਕਰਨ ਵਾਲੇ ਅੱਠ ਨੌਜਵਾਨ ਅਧਿਕਾਰੀਆਂ ਨੂੰ ਵਧਾਈ ਦਿੱਤੀ| ਇਸਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ, ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਨੌਜਵਾਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਮਿਸ਼ਨ ਅਫ਼ਸਰ ਲੱਗਣ ‘ਤੇ ਵਧਾਈ ਦਿੱਤੀ |
ਜ਼ਿਕਰਯੋਗ ਹੈ ਕਿ 2011 ‘ਚ ਸ਼ੁਰੂ ਹੋਈ ਇਹ ਸੰਸਥਾ ਰੱਖਿਆ ਬਲਾਂ ਲਈ ਪ੍ਰਮੁੱਖ ਫੀਡਰ ਦੀ ਭੂਮਿਕਾ ਨਿਭਾ ਰਹੀ ਹੈ। ਹੁਣ ਤੱਕ ਇਸ ਸੰਸਥਾ ਦੇ 278 ਕੈਡਿਟ ਐਨਡੀਏ ਅਤੇ ਹੋਰ ਅਕੈਡਮੀਆਂ ਲਈ ਚੁਣੇ ਜਾ ਚੁੱਕੇ ਹਨ | ਜਿਨ੍ਹਾਂ ‘ਚੋਂ 186 ਨੇ ਕਮਿਸ਼ਨ ਵੀ ਹਾਸਲ ਕਰ ਲਿਆ ਹੈ। ਇਸ ਸੰਸਥਾ ਦੇ 10 ਹੋਰ ਕੈਡਿਟਾਂ ਨੂੰ ਐਨਡੀਏ/ਹੋਰ ਅਕੈਡਮੀਆਂ ਦੇ ਜੁਆਇਨਿੰਗ ਲੈਟਰ ਪ੍ਰਾਪਤ ਹੋ ਚੁੱਕੇ ਹਨ ਅਤੇ 47 ਕੈਡਿਟ ਆਪਣੇ ਸਰਵਿਸ ਸਿਲੈਕਸ਼ਨ ਬੋਰਡ (ਐਸਐਸਬੀ) ਇੰਟਰਵਿਊ ਲਈ ਤਿਆਰੀ ਕਰ ਰਹੇ ਹਨ।
Read More: INS ਕੋਚੀ ਮਾਡਲ ਦੇ ਉਦਘਾਟਨ ਨਾਲ MRSAFPI ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਸਮਾਪਤ




