Mahakumbh Stampede

Mahakumbh Stampede: ਮਹਾਂਕੁੰਭ ‘ਚ ਵਾਪਰੇ ਹਾਦਸੇ ਸੰਬੰਧੀ ਸੁਪਰੀਮ ਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ

ਚੰਡੀਗੜ੍ਹ, 30 ਜਨਵਰੀ 2025: Mahakumbh Stampede: ਪ੍ਰਯਾਗਰਾਜ ਮਹਾਂਕੁੰਭ ‘ਚ ਵਾਪਰੇ ਹਾਦਸੇ ਸੰਬੰਧੀ ਸੁਪਰੀਮ ਕੋਰਟ ‘ਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਰਾਹੀਂ ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਇਸ ਮਾਮਲੇ ‘ਚ ਸਟੇਟਸ ਰਿਪੋਰਟ ਤਲਬ ਕੀਤੀ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ।

ਜਿਕਰਯੋਗ ਹੈ ਕਿ ਹਾਦਸਾ ਮਹਾਂਕੁੰਭ ​​’ਚ ਮੌਨੀ ਮੱਸਿਆ ਦੇ ਅੰਮ੍ਰਿਤ ਇਸ਼ਨਾਨ ਤੋਂ ਪਹਿਲਾਂ ਭਗਦੜ ਮੱਚ ਗਈ ਸੀ। ਬੀਤੀ ਸ਼ਾਮ ਮਹਾਂਕੁੰਭ ਮੇਲੇ ਦੇ ਖੇਤਰ ਪ੍ਰਸ਼ਾਸਨ ਨੇ ਮਹਾਂਕੁੰਭ ਮੇਲੇ ‘ਚ ਹੋਈ ਭਗਦੜ ਸਬੰਧੀ ਅਧਿਕਾਰਤ ਅੰਕੜੇ ਜਾਰੀ ਕੀਤੇ ਗਏ। ਮੰਗਲਵਾਰ ਰਾਤ ਨੂੰ ਹੋਈ ਭਗਦੜ ‘ਚ 30 ਜਣਿਆਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 60 ਜਣੇ ਜ਼ਖਮੀ ਹੋਏ ਹਨ। ਮਹਾਂਕੁੰਭ ​​ਮੇਲਾ ਖੇਤਰ ਦੇ ਡੀਆਈਜੀ ਵੈਭਵ ਕ੍ਰਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਬੈਰੀਕੇਡ ਟੁੱਟਣ ਕਾਰਨ ਭਗਦੜ ਮਚੀ। ਪ੍ਰਸ਼ਾਸਨ ਇਸਨੂੰ ਮੁੱਖ ਕਾਰਨ ਦੱਸ ਰਿਹਾ ਹੈ।

ਜਨਹਿੱਤ ਪਟੀਸ਼ਨ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੂੰ 29 ਜਨਵਰੀ ਨੂੰ ਮਹਾਂਕੁੰਭ ​​ਦੌਰਾਨ ਵਾਪਰੀ ਘਟਨਾ ਬਾਰੇ ਸਥਿਤੀ ਰਿਪੋਰਟ ਪੇਸ਼ ਕਰਨ ਅਤੇ ਲਾਪਰਵਾਹੀ ਕਰਨ ਵਾਲੇ ਵਿਅਕਤੀਆਂ ਅਤੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਹੈ।

ਇਸ ਤੋਂ ਪਹਿਲਾਂ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਦੇਰ ਰਾਤ ਮਹਾਂਕੁੰਭ ​​ਵਿਖੇ ਹੋਏ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਬਣਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਾਂ ਲਈ 25-25 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੀਐਮ ਯੋਗੀ ਵੀ ਭਾਵੁਕ ਹੋ ਗਏ।

ਹਾਦਸੇ (Mahakumbh Stampede) ਤੋਂ ਬਾਅਦ ਪੁਲਿਸ ਨੇ ਦੇਰ ਰਾਤ ਤੋਂ ਮੇਲੇ ‘ਚ ਜਾਣ ਵਾਲੇ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਟ੍ਰੈਫਿਕ ਪੁਲਿਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਸੱਤ ਐਮਰਜੈਂਸੀ ਯੋਜਨਾਵਾਂ ਲਾਗੂ ਕੀਤੀਆਂ ਸਨ।

ਸੰਗਮ ਨੋਜ਼ ਦੇ ਨੇੜੇ ਪੁਲਿਸ ਸਰਗਰਮ ਹੈ ਅਤੇ ਸੜਕ ‘ਤੇ ਬੈਠੇ ਲੋਕਾਂ ਨੂੰ ਹਟਾ ਰਹੀ ਹੈ। ਕੁੰਭ ਖੇਤਰ ‘ਚ ਪੁਲਿਸ ਪੂਰੇ ਖੇਤਰ ‘ਚ ਲਗਾਤਾਰ ਗਸ਼ਤ ਕਰ ਰਹੀ ਹੈ ਅਤੇ ਇਸਦੇ ਨਾਲ ਹੀ, ਸੁਰੱਖਿਆ ਦੇ ਉਦੇਸ਼ਾਂ ਲਈ ਏਟੀਐਸ ਵਾਹਨ ਵੀ ਕੁੰਭ ਖੇਤਰ ‘ਚ ਲਗਾਤਾਰ ਘੁੰਮ ਰਹੇ ਹਨ।

Read More: Mahakumbh Stampede: ਪ੍ਰਸ਼ਾਸਨ ਨੇ ਮਹਾਂਕੁੰਭ ਮੇਲੇ ‘ਚ ਮਚੀ ਭਗਦੜ ਦਾ ਦੱਸਿਆ ਕਾਰਨ, ਹੁਣ ਤੱਕ 30 ਮੌ.ਤਾਂ

Scroll to Top