Mahakumbh Stampede

Mahakumbh Stampede: ਪ੍ਰਸ਼ਾਸਨ ਨੇ ਮਹਾਂਕੁੰਭ ਮੇਲੇ ‘ਚ ਮਚੀ ਭਗਦੜ ਦਾ ਦੱਸਿਆ ਕਾਰਨ, ਹੁਣ ਤੱਕ 30 ਮੌ.ਤਾਂ

ਚੰਡੀਗੜ੍ਹ, 29 ਜਨਵਰੀ 2025: (Mahakumbh Stampede) ਮਹਾਂਕੁੰਭ ਮੇਲੇ ਦੇ ਖੇਤਰ ਪ੍ਰਸ਼ਾਸਨ ਨੇ ਮਹਾਂਕੁੰਭ ਮੇਲੇ ‘ਚ ਹੋਈ ਭਗਦੜ ਸਬੰਧੀ ਅਧਿਕਾਰਤ ਅੰਕੜੇ ਜਾਰੀ ਕੀਤੇ ਹਨ। ਮੰਗਲਵਾਰ ਰਾਤ ਨੂੰ ਹੋਈ ਭਗਦੜ ‘ਚ 30 ਜਣਿਆਂ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ 60 ਜਣੇ ਜ਼ਖਮੀ ਹੋਏ ਹਨ। ਮਹਾਂਕੁੰਭ ​​ਮੇਲਾ ਖੇਤਰ ਦੇ ਡੀਆਈਜੀ ਵੈਭਵ ਕ੍ਰਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਬੈਰੀਕੇਡ ਟੁੱਟਣ ਕਾਰਨ ਭਗਦੜ ਮਚੀ। ਪ੍ਰਸ਼ਾਸਨ ਇਸਨੂੰ ਮੁੱਖ ਕਾਰਨ ਦੱਸ ਰਿਹਾ ਹੈ।

ਡੀਆਈਜੀ ਨੇ ਦੱਸਿਆ ਕਿ ਕੱਲ੍ਹ ਰਾਤ 1 ਤੋਂ 2 ਵਜੇ ਦੇ ਵਿਚਕਾਰ ਮਹਾਂਕੁੰਭ ‘ਚ ਭਗਦੜ ਮਚੀ। ਜਿਸ ‘ਚ 90 ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਨ੍ਹਾਂ ‘ਚੋਂ 30 ਜਣਿਆਂ ਦੀ ਮੌਤ ਹੋ ਗਈ। ਜਿਨ੍ਹਾਂ ‘ਚੋਂ 25 ਲੋਕਾਂ ਦੀ ਪਛਾਣ ਹੋ ਗਈ ਹੈ। ਹਾਦਸੇ ‘ਚ ਜਾਨ ਗਵਾਉਣ ਵਾਲਿਆਂ ‘ਚ ਚਾਰ ਸ਼ਰਧਾਲੂ ਕਰਨਾਟਕ ਦੇ, ਇੱਕ ਗੁਜਰਾਤ ਦਾ ਅਤੇ ਇੱਕ ਅਸਾਮ ਦਾ ਰਹਿਣ ਵਾਲਾ ਸੀ। ਬਾਕੀਆਂ ਦੀ ਪਛਾਣ ਅਜੇ ਹੋਣੀ ਬਾਕੀ ਹੈ। 60 ਜਣੇ ਜ਼ਖਮੀ ਹੋਏ ਹਨ। ਕੁਝ ਜ਼ਖਮੀਆਂ ਨੂੰ ਉਨ੍ਹਾਂ ਦੇ ਪਰਿਵਾਰ ਲੈ ਗਏ। ਇਸ ਤੋਂ ਇਲਾਵਾ 36 ਜ਼ਖਮੀਆਂ ਦਾ ਸਥਾਨਕ ਮੈਡੀਕਲ ਕਾਲਜ ‘ਚ ਇਲਾਜ ਚੱਲ ਰਿਹਾ ਹੈ।

ਡੀਆਈਜੀ ਵੈਭਵ ਕ੍ਰਿਸ਼ਨਾ ਨੇ ਕਿਹਾ ਕਿ ਭਗਦੜ ਦੌਰਾਨ ਭੀੜ ਸੰਗਮ ‘ਚ ਲੇਟੇ ਹੋਏ ਲੋਕਾਂ ਉੱਤੇ ਚੜ੍ਹ ਗਈ। ਅੱਜ 29 ਜਨਵਰੀ ਨੂੰ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਸਨ ਕਿ ਕੋਈ ਵੀਆਈਪੀ ਮੂਵਮੈਂਟ ਨਹੀਂ ਹੋਵੇਗੀ।

ਡੀਆਈਜੀ ਵੈਭਵ ਕ੍ਰਿਸ਼ਨਾ ਜੋ ਭਗਦੜ (Mahakumbh Stampede)  ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਰਹੇ ਸਨ, ਉਨ੍ਹਾਂ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣਾ ਹੈ ਅਤੇ ਅਸੀਂ ਹੱਥ ਜੋੜ ਕੇ ਤੁਹਾਨੂੰ ਸਾਡੇ ਨਾਲ ਸਹਿਯੋਗ ਕਰਨ ਦੀ ਬੇਨਤੀ ਕਰਦੇ ਹਾਂ। ਸ਼ਰਧਾਲੂਆਂ ਦੀ ਸਹੂਲਤ ਲਈ ਮੇਲਾ ਪ੍ਰਸ਼ਾਸਨ ਵੱਲੋਂ ਇੱਕ ਹੈਲਪਲਾਈਨ ਨੰਬਰ 1920 ਜਾਰੀ ਕੀਤਾ ਹੈ, ਜਿਸ ਰਾਹੀਂ ਜੇਕਰ ਕੋਈ ਵਿਅਕਤੀ ਲਾਪਤਾ ਹੈ, ਤਾਂ ਉਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਸਥਿਤੀ ਆਮ ਹੈ।

Read More: Prayagraj: ਪ੍ਰਯਾਗਰਾਜ ਭਗਦੜ ਹਾਦਸੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਦੁੱਖ ਜਤਾਇਆ

Scroll to Top