ਚੰਡੀਗੜ੍ਹ, 11 ਜਨਵਰੀ 2025: Mahakumbh Mela 2025: ਅੱਜ ਪ੍ਰਯਾਗਰਾਜ ‘ਚ ਚੱਲ ਰਹੇ ਮਹਾਂਕੁੰਭ ਦਾ 30ਵਾਂ ਦਿਨ ਹੈ। ਅੱਜ ਸਵੇਰੇ 8 ਵਜੇ ਤੱਕ 49.68 ਲੱਖ ਸ਼ਰਧਾਲੂਆਂ ਨੇ ਸੰਗਮ ‘ਚ ਡੁਬਕੀ ਲਗਾਈ ਹੈ। ਮਾਘੀ ਪੂਰਨਿਮਾ ਦੇ ਇਸ਼ਨਾਨ ਲਈ ਸ਼ਰਧਾਲੂਆਂ ਵੱਡੀ ਗਿਣਤੀ ‘ਚ ਮਹਾਂਕੁੰਭ ’ਚ ਪਹੁੰਚ ਰਹੇ ਹਨ। ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਮਹਾਂਕੁੰਭ ਟ੍ਰੈਫਿਕ ਪੁਲਿਸ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜੋ 13 ਫਰਵਰੀ ਨੂੰ ਸਵੇਰੇ 8 ਵਜੇ ਤੱਕ ਲਾਗੂ ਰਹੇਗੀ।
ਸੋਮਵਾਰ ਰਾਤ 8 ਵਜੇ ਤੋਂ ਵੀਰਵਾਰ ਸਵੇਰੇ 8 ਵਜੇ ਤੱਕ ਮਹਾਂਕੁੰਭ ਮੇਲਾ (Mahakumbh Mela) ਖੇਤਰ ‘ਚ ਪ੍ਰਸ਼ਾਸਨਿਕ/ਮੈਡੀਕਲ ਵਾਹਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ, ਸ਼ਰਧਾਲੂ 36 ਨਿਰਧਾਰਤ ਪਾਰਕਿੰਗ ਥਾਵਾਂ ‘ਤੇ ਆਪਣੇ ਵਾਹਨ ਪਾਰਕ ਕਰ ਸਕਣਗੇ।
13 ਜਨਵਰੀ ਤੋਂ ਲੈ ਕੇ ਹੁਣ ਤੱਕ 44.74 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। 12 ਫਰਵਰੀ ਨੂੰ ਹੋਣ ਵਾਲੇ ਮਾਘ ਪੂਰਨਿਮਾ ਇਸ਼ਨਾਨ ਦੇ ਮੱਦੇਨਜ਼ਰ ਪ੍ਰਯਾਗਰਾਜ ਵਿੱਚ ਨਵਾਂ ਟ੍ਰੈਫਿਕ ਸਿਸਟਮ ਲਾਗੂ ਕੀਤਾ ਹੈ।
ਸੀਐਮ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਸ਼ਾਮ ਨੂੰ ਐਸਟੀਐਫ ਮੁਖੀ ਅਮਿਤਾਭ ਯਸ਼ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਪ੍ਰਯਾਗਰਾਜ ਭੇਜਿਆ। 52 ਨਵੇਂ ਆਈਏਐਸ, ਆਈਪੀਐਸ ਅਤੇ ਪੀਸੀਐਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਮੁੱਖ ਮੰਤਰੀ ਨੇ ਸਾਰਿਆਂ ਨੂੰ ਤੁਰੰਤ ਪ੍ਰਯਾਗਰਾਜ ਪਹੁੰਚਣ ਅਤੇ ਡਿਊਟੀ ‘ਤੇ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਪਾਰਕਿੰਗ ਲਈ ਬਣਾਏ ਸਥਾਨ: –
ਜੌਨਪੁਰ ਤੋਂ ਆ ਰਹੇ ਵਾਹਨ
ਖੰਡ ਮਿੱਲ ਪਾਰਕਿੰਗ
ਪੂਰੇ ਸੂਰਦਾਸ ਪਾਰਕਿੰਗ ਗਾਰਾਪੁਰ ਰੋਡ
ਸਮਯਾਮਾਈ ਮੰਦਰ ਕਛਾਰ ਪਾਰਕਿੰਗ
ਬਦਰਾ ਸੌਨੌਟੀ ਰਹੀਮਾਪੁਰ ਰੋਡ ਉੱਤਰੀ/ਦੱਖਣੀ ਪਾਰਕਿੰਗ
ਵਾਰਾਣਸੀ ਤੋਂ ਆ ਰਹੇ ਵਾਹਨ
ਮਹੂਆ ਬਾਗ ਪੁਲਿਸ ਸਟੇਸ਼ਨ ਝੂੰਸੀ ਪਾਰਕਿੰਗ
ਸਰਸਵਤੀ ਪਾਰਕਿੰਗ ਝੂੰਸੀ ਰੇਲਵੇ ਸਟੇਸ਼ਨ
ਨਾਗੇਸ਼ਵਰ ਮੰਦਰ ਪਾਰਕਿੰਗ
ਗਿਆਨ ਗੰਗਾ ਘਾਟ ਛੱਤਨਾਗ ਪਾਰਕਿੰਗ
ਸ਼ਿਵ ਮੰਦਿਰ ਉਸਤਾਪੁਰ ਮਹਿਮੂਦਾਬਾਦ ਪਾਰਕਿੰਗ
ਮਿਰਜ਼ਾਪੁਰ ਤੋਂ ਆ ਰਹੇ ਵਾਹਨ
ਦੇਵਰਖ ਉੱਪਰਹਾਰ ਪਾਰਕਿੰਗ
ਟੈਂਟ ਸਿਟੀ ਪਾਰਕਿੰਗ ਮਦਾਨੁਆ/ਮਵਈਆ
ਓਮੈਕਸ ਸਿਟੀ ਪਾਰਕਿੰਗ
ਗਾਜ਼ੀਆ ਪਾਰਕਿੰਗ
ਰੀਵਾ-ਬਾਂਦਾ-ਚਿਤਰਕੂਟ ਤੋਂ ਆ ਰਹੇ ਵਾਹਨ
ਨਵਪ੍ਰਯਾਗਮ ਪਾਰਕਿੰਗ
ਖੇਤੀਬਾੜੀ ਸੰਸਥਾ ਪਾਰਕਿੰਗ
ਮਹੇਵਾ ਪੂਰਬੀ/ਪੱਛਮੀ ਪਾਰਕਿੰਗ
ਮੀਰਖਪੁਰ ਕਛਾਰ ਪਾਰਕਿੰਗ
ਕਾਨਪੁਰ-ਕੌਸ਼ਾਂਬੀ ਤੋਂ ਆ ਰਹੇ ਵਾਹਨ
ਕਾਲੀ ਐਕਸਟੈਂਸ਼ਨ ਪਾਰਕਿੰਗ
ਇਲਾਹਾਬਾਦ ਡਿਗਰੀ ਕਾਲਜ ਗਰਾਊਂਡ
ਦਧੀਕਾਂਦੋ ਗਰਾਊਂਡ ਪਾਰਕਿੰਗ
ਲਖਨਊ-ਪ੍ਰਤਾਗਪੜ੍ਹ ਤੋਂ ਆ ਰਹੇ ਵਾਹਨ
ਗੰਗੇਸ਼ਵਰ ਮਹਾਦੇਵ ਕਛਰ ਪਾਰਕਿੰਗ
ਨਾਗਾਵਾਸੁਕੀ ਪਾਰਕਿੰਗ
ਬਖਸ਼ੀ ਡੈਮ ਕਛਾਰ ਪਾਰਕਿੰਗ
ਵੱਡਾ ਬਘਾੜਾ ਪਾਰਕਿੰਗ
ਅਯੁੱਧਿਆ-ਪ੍ਰਤਾਪਗੜ੍ਹ ਤੋਂ ਆਉਣ ਵਾਲੇ ਵਾਹਨ ਸ਼ਿਵ ਬਾਬਾ ਪਾਰਕਿੰਗ ‘ਚ ਪਾਰਕ ਕੀਤੇ ਜਾਣਗੇ।
Read More: Maha Kumbh 2025 Live Updates: ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ‘ਚ ਡੁਬਕੀ ਲਗਾਉਣ ਵੱਡੀ ਗਿਣਤੀ ‘ਚ ਪੁੱਜੇ ਸ਼ਰਧਾਲੂ