ਚੰਡੀਗੜ੍ਹ, 22 ਜਨਵਰੀ 2025: Mahakumbh Mela 2025: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi) ਨੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਂਕੁੰਭ ‘ਚ ਆਪਣੀ ਕੈਬਿਨਟ ਨਾਲ ਪਹੁੰਚੇ | ਇਸ ਦੌਰਾਨ ਮੁੱਖ ਮੰਤਰੀ ਯੋਗੀ ਨੇ ਲਗਭੱਗ ਆਪਣੇ 54 ਮੰਤਰੀਆਂ ਨਾਲ ਸੰਗਮ ਵਿੱਚ ਇਸ਼ਨਾਨ ਕੀਤਾ ਅਤੇ ਯੋਗੀ ਨੇ ਸਾਇਬੇਰੀਅਨ ਪੰਛੀਆਂ ਅਤੇ ਮੱਛੀਆਂ ਨੂੰ ਖਾਣਾ ਖੁਆਇਆ |
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਅਤੇ ਹੋਰ ਕੈਬਨਿਟ ਮੰਤਰੀਆਂ ਨਾਲ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ਦੌਰਾਨ ਤ੍ਰਿਵੇਣੀ ਸੰਗਮ ‘ਚ ਪੂਜਾ ਕੀਤੀ। ਹੁਣ ਤੱਕ ਪ੍ਰਯਾਗਰਾਜ ਮਹਾਕੁੰਭ 2025 ‘ਚ, 9.24 ਕਰੋੜ ਤੋਂ ਵੱਧ ਸ਼ਰਧਾਲੂ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ‘ਚ ਪਵਿੱਤਰ ਡੁਬਕੀ ਲਗਾ ਚੁੱਕੇ ਹਨ।
ਯੋਗੀ ਆਦਿੱਤਿਆਨਾਥ (CM Yogi) ਨੇ ਪ੍ਰਯਾਗਰਾਜ (Prayagraj) ਵਿਖੇ ਮਹਾਂਕੁੰਭ 2025 ‘ਤੇ ਇੱਕ ਵਿਸ਼ੇਸ਼ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਯੋਗੀ ਨੇ ਮਹਾਂਕੁੰਭ ਵਿਖੇ ਐਲਾਨ ਕੀਤਾ ਕਿ ਯੂਪੀ ਦੇ 7 ਜ਼ਿਲ੍ਹਿਆਂ ਨੂੰ ਮਿਲਾ ਕੇ ਇੱਕ ਨਵਾਂ ਧਾਰਮਿਕ ਸਰਕਟ ਬਣਾਇਆ ਜਾਵੇਗਾ। ਇਨ੍ਹਾਂ ਧਾਰਮਿਕ ਸਰਕਟ ‘ਚ ਪ੍ਰਯਾਗਰਾਜ, ਕਾਸ਼ੀ, ਚੰਦੌਲੀ, ਗਾਜ਼ੀਪੁਰ, ਜੌਨਪੁਰ, ਮਿਰਜ਼ਾਪੁਰ ਅਤੇ ਭਦੋਹੀ ਜ਼ਿਲ੍ਹੇ ਸ਼ਾਮਲ ਹੋਣਗੇ। ਅਰੈਲ ਵਿਖੇ ਇੱਕ ਪੁਲ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ “ਬੁੰਦੇਲਖੰਡ ਐਕਸਪ੍ਰੈਸਵੇਅ ਨੂੰ ਗੰਗਾ ਐਕਸਪ੍ਰੈਸਵੇਅ ਨਾਲ ਜੋੜਿਆ ਜਾਵੇਗਾ ਤਾਂ ਜੋ ਗੰਗਾ ਐਕਸਪ੍ਰੈਸਵੇਅ ਨੂੰ ਚਿਤਰਕੂਟ ਨਾਲ ਜੋੜਿਆ ਜਾ ਸਕੇ। ਗੰਗਾ ਨਦੀ ‘ਤੇ ਛੇ-ਲੇਨ ਵਾਲਾ ਪੁਲ ਬਣਾਇਆ ਜਾ ਰਿਹਾ ਹੈ। ਪ੍ਰਯਾਗਰਾਜ ਨੂੰ ਝੁਸੀ ਨਾਲ ਜੋੜਨ ਲਈ ਇੱਕ ਹੋਰ ਚਾਰ-ਲੇਨ ਵਾਲਾ ਪੁਲ ਬਣਾਇਆ ਜਾ ਰਿਹਾ ਹੈ।” ਜਿਕਰਯੋਗ ਹੈ ਕਿ ਅੱਜ ਮਹਾਂਕੁੰਭ ਦਾ ਦਸਵਾਂ ਦਿਨ ਹੈ। ਦੁਪਹਿਰ 12 ਵਜੇ ਤੱਕ 30.47 ਲੱਖ ਲੋਕ ਇਸ਼ਨਾਨ ਕਰ ਚੁੱਕੇ ਸਨ। ਹੁਣ ਤੱਕ 9.5 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ‘ਚ ਡੁਬਕੀ ਲਗਾ ਚੁੱਕੇ ਹਨ।
Read More: Maha Kumbh 2025 Live Updates: CM ਯੋਗੀ ਆਪਣੀ ਮੰਤਰੀ ਮੰਡਲ ਨਾਲ ਮਹਾਂਕੁੰਭ ‘ਚ ਕਰਨਗੇ ਪਵਿੱਤਰ ਇਸ਼ਨਾਨ