ਚੰਡੀਗੜ੍ਹ, 15 ਫਰਵਰੀ 2025: Mahakumbh Accident News: ਪ੍ਰਯਾਗਰਾਜ ਜ਼ਿਲ੍ਹੇ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਦਸ ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਦੋਂ ਕਿ 19 ਸ਼ਰਧਾਲੂ ਜ਼ਖਮੀ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੀ ਕਬਜ਼ੇ ‘ਚ ਲੈ ਲਿਆ ਹੈ। ਹਾਦਸੇ ‘ਚ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਜ਼ੇਰੇ ਇਲਾਜ ਹਨ |
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਮੇਜਾ ‘ਚ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇਅ ‘ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਸ਼ਰਧਾਲੂਆਂ ਨਾਲ ਭਰੀ ਬੋਲੇਰੋ ਅਤੇ ਬੱਸ ਵਿਚਕਾਰ ਸਿੱਧੀ ਟੱਕਰ ਹੋ ਗਈ ਹੈ।
ਇਸ ਹਾਦਸੇ ‘ਚ ਬੋਲੈਰੋ ਵਿੱਚ ਸਵਾਰ ਸਾਰੇ 10 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਸਾਰੇ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਬੋਲੇਰੋ ਵਿੱਚ ਯਾਤਰਾ ਕਰ ਰਹੇ ਸਾਰੇ 10 ਸ਼ਰਧਾਲੂ ਸੰਗਮ ਇਸ਼ਨਾਨ ਲਈ ਮੇਲੇ ਵਾਲੇ ਖੇਤਰ ‘ਚ ਆ ਰਹੇ ਸਨ।
ਇਸ ਹਾਦਸੇ ‘ਚ ਸੰਗਮ ‘ਚ ਇਸ਼ਨਾਨ ਕਰਨ ਤੋਂ ਬਾਅਦ ਵਾਰਾਣਸੀ ਜਾ ਰਹੀ ਬੱਸ ‘ਚ ਸਵਾਰ 19 ਸ਼ਰਧਾਲੂ ਵੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸੀਐਚਸੀ ਰਾਮਨਗਰ ‘ਚ ਦਾਖਲ ਕਰਵਾਇਆ ਗਿਆ ਹੈ। ਬੱਸ’ਚ ਸਫ਼ਰ ਕਰਨ ਵਾਲੇ ਸਾਰੇ ਸ਼ਰਧਾਲੂ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਇਸ ਹਾਦਸੇ (Mahakumbh Accident) ‘ਚ ਮ੍ਰਿਤਕਾਂ ਦੀ ਪਛਾਣ ਈਸ਼ਵਰੀ ਪ੍ਰਸਾਦ ਜੈਸਵਾਲ, ਸੰਤੋਸ਼ ਸੋਨੀ, ਭਾਗੀਰਥੀ ਜੈਸਵਾਲ, ਸੋਮਨਾਥ, ਅਜੈ ਬੰਜਾਰੇ, ਸੌਰਭ ਕੁਮਾਰ ਸੋਨੀ, ਗੰਗਾ ਦਾਸ ਵਰਮਾ, ਸ਼ਿਵ ਰਾਜਪੂਤ, ਦੀਪਕ ਵਰਮਾ, ਰਾਜੂ ਸਾਹੂ, ਸਾਰੇ ਕੋਰਬਾ, ਛੱਤੀਸਗੜ੍ਹ ਵਜੋਂ ਹੋਈ ਹੈ | ਸਾਰੇ ਮ੍ਰਿਤਕਾਂ ਦੀ ਪਛਾਣ ਉਨ੍ਹਾਂ ਦੀਆਂ ਜੇਬਾਂ ‘ਚੋਂ ਮਿਲੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਰਾਹੀਂ ਹੋਈ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ।
Read More: Abohar News: ਅਬੋਹਰ ‘ਚ ਦਰਦਨਾਕ ਸੜਕ ਹਾਦਸੇ ‘ਚ ਕਿਸਾਨ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਮੌ.ਤ