Mahakumbh 2025: ਮਹਾਕੁੰਭ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸੰਗਮ ‘ਚ ਲਗਾਈ ਡੁਬਕੀ

10 ਫਰਵਰੀ 2025: ਰਾਸ਼ਟਰਪਤੀ ਦ੍ਰੋਪਦੀ (President Draupadi Murmu) ਮੁਰਮੂ ਪ੍ਰਯਾਗਰਾਜ ਪਹੁੰਚ ਚੁੱਕੇ ਹਨ। ਵੀਆਈਪੀ ਘਾਟ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਗਮ ਵਿੱਚ ਵਿਸ਼ਵਾਸ ਦੀ ਡੁਬਕੀ ਲਗਾਈ ਹੈ।

ਦੱਸ ਦੇਈਏ ਕਿ ਰਾਸ਼ਟਰਪਤੀ ਦੇ ਪਹੁੰਚਦੇ ਹੀ ਸੀਐਮ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਤ੍ਰਿਵੇਣੀ ਸੰਗਮ ਵਿਖੇ ਪ੍ਰਵਾਸੀ ਪੰਛੀਆਂ ਨੂੰ ਭੋਜਨ ਖੁਆਇਆ। ਯੂਪੀ ਦੇ ਸੀਐਮ ਯੋਗੀ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਹਨ।

Read More: ਪ੍ਰਯਾਗਰਾਜ ‘ਚ ਅੱਜ ਤੀਜਾ ਅੰਮ੍ਰਿਤ ਇਸ਼ਨਾਨ, ਲੱਖਾਂ ਸ਼ਰਧਾਲੂ ਸੰਗਮ ਦੇ ਪਵਿੱਤਰ ਜਲ ‘ਚ ਲਗਾਉਣਗੇ ਡੁਬਕੀ

Scroll to Top