Maha Kumbh in Prayagraj 2025: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (Prayagraj) ‘ਚ 13 ਜਨਵਰੀ ਤੋਂ ਮਹਾਂਕੁੰਭ ਸ਼ੁਰੂ ਹੋ ਰਿਹਾ ਹੈ | ਪ੍ਰਯਾਗਰਾਜ ਸ਼ਹਿਰ ਪੂਰੀ ਦੁਨੀਆ ‘ਚ ਕਾਫ਼ੀ ਮਸ਼ਹੂਰ ਹੈ। ਮਹਾਂਕੁੰਭ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਿੰਦੂ ਧਰਮ ‘ਚ ਕੁੰਭ ਮੇਲਾ ਹਰ 12 ਸਾਲਾਂ ‘ਚ ਚਾਰ ਪਵਿੱਤਰ ਸਥਾਨਾਂ ‘ਤੇ ਲੱਗਦਾ ਹੈ, ਜਿਸ ‘ਚ ਪ੍ਰਯਾਗਰਾਜ, ਹਰਿਦੁਆਰ, ਉਜੈਨ ਅਤੇ ਨਾਸਿਕ ਸ਼ਾਮਲ ਹਨ | ਨਾਗਾ ਸਾਧੂਆਂ (Naga Sadhu)ਤੋਂ ਬਿਨਾਂ ਕੁੰਭ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਕੁੰਭ ਅਤੇ ਮਹਾਂਕੁੰਭ ’ਚ ਕੀ ਅੰਤਰ :-
ਕੁੰਭ ਮੇਲਾ ਗ੍ਰਹਿਆਂ ਅਤੇ ਨਕਸ਼ਤਰਾਂ ਦੀ ਵਿਸ਼ੇਸ਼ ਸਥਿਤੀ ਦੇ ਆਧਾਰ ‘ਤੇ ਲੱਗਦਾ ਹੈ | ਕੁੰਭ ਮੇਲਾ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਬ੍ਰਹਿਸਪਤੀ ਇੱਕ ਖਾਸ ਸਥਿਤੀ ‘ਚ ਹੁੰਦੇ ਹਨ ਪਰ ਜਦੋਂ ਬ੍ਰਹਿਸਪਤੀ ਮਕਰ ਰਾਸ਼ੀ ‘ਚ ਹੁੰਦਾ ਹੈ ਅਤੇ ਸੂਰਜ ਅਤੇ ਚੰਦਰਮਾ ਹੋਰ ਸ਼ੁਭ ਸਥਿਤੀਆਂ ‘ਚ ਹੁੰਦੇ ਹਨ, ਤਾਂ ਇਹ ਮਹਾਂਕੁੰਭ ਦਾ ਸਮਾਂ ਹੁੰਦਾ ਹੈ ਅਤੇ ਇਹ ਸੰਯੋਗ ਹਰ 144 ਸਾਲਾਂ ‘ਚ ਇੱਕ ਵਾਰ ਆਉਂਦਾ ਹੈ। ਇਸ ਸੰਯੋਗ ਨੂੰ ਵਿਸ਼ੇਸ਼ ਤੌਰ ‘ਤੇ ਸ਼ੁਭ ਅਤੇ ਬ੍ਰਹਮ ਮੰਨਿਆ ਜਾਂਦਾ ਹੈ।
ਮਾਨਤਾ ਹੈ ਕਿ ਹਰ 144 ਸਾਲਾਂ ਬਾਅਦ ਇੱਕ ਦੁਰਲੱਭ ਖਗੋਲੀ ਘਟਨਾ ਵਾਪਰਦੀ ਹੈ, ਜੋ ਕੁੰਭ ਮੇਲੇ ਨੂੰ ਵਿਸ਼ੇਸ਼ ਬਣ ਕੇ ਇਸਨੂੰ ਮਹਾਂਕੁੰਭ ’ਚ ਬਦਲ ਦਿੰਦੀ ਹੈ। ਹਿੰਦੂ ਜੋਤਿਸ਼ ਗਣਨਾਵਾਂ ‘ਚ 12 ਅਤੇ 144 ਸਾਲਾਂ ਦੇ ਚੱਕਰਾਂ ਦੀ ਮਹੱਤਤਾ ਬਾਰੇ ਦੱਸਿਆ ਹੈ। 12 ਸਾਲਾਂ ਦੇ ਚੱਕਰ ਨੂੰ ਆਮ ਕੁੰਭ ਮੇਲਾ ਕਿਹਾ ਜਾਂਦਾ ਹੈ ਅਤੇ 12 ਕੁੰਭ ਮੇਲਿਆਂ (12×12=144 ਸਾਲ) ਤੋਂ ਬਾਅਦ “ਮਹਾਂਕਾਲ ਕੁੰਭ” ਜਾਂ “ਵਿਸ਼ੇਸ਼ ਮਹਾਕੁੰਭ” ਆਉਂਦਾ ਹੈ।
ਇਸ ਮਹਾਂਕੁੰਭ ਮੇਲੇ ‘ਚ ਸਾਧੂ (Naga Sadhu) ਅਤੇ ਸੰਤ ਵੱਡੀ ਗਿਣਤੀ ‘ਚ ਸ਼ਾਮਲ ਹੁੰਦੇ ਹਨ | ਸਨਾਤਨ ਧਰਮ ‘ਚ ਰਿਸ਼ੀਆਂ ਅਤੇ ਸੰਤਾਂ ਦਾ ਬਹੁਤ ਮਹੱਤਵ ਹੈ। ਨਾਗਾ ਸਾਧੂਆਂ ਦਾ ਪਹਿਰਾਵਾ ਅਤੇ ਖਾਣ-ਪੀਣ ਆਮ ਲੋਕਾਂ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ | ਆਦਿਗੁਰੂ ਸ਼ੰਕਰਾਚਾਰੀਆ ਨੇ ਅਖਾੜੇ ‘ਚ ਨਾਗਾ ਸਾਧੂਆਂ ਦੇ ਰਹਿਣ ਦੀ ਪਰੰਪਰਾ ਸ਼ੁਰੂ ਕੀਤੀ ਸੀ। ਸਭ ਤੋਂ ਵੱਧ ਨਾਗਾ ਸਾਧੂ ਜੂਨਾ ਅਖਾੜੇ ‘ਚ ਰਹਿੰਦੇ ਹਨ। ਬਾਕੀ ਵੱਖ-ਵੱਖ ਖੇਤਰਾਂ ‘ਚ ਰਹਿੰਦੇ ਹਨ।
ਨਾਗਾ ਸਾਧੂ ਦਿਨ ‘ਚ ਸਿਰਫ਼ ਇੱਕ ਵਾਰ ਹੀ ਖਾਂਦੇ ਨੇ ਖਾਣਾ:-
ਨਾਗਾ ਸਾਧੂਆਂ (Naga Sadhu) ਨੂੰ ਇੱਕ ਦਿਨ ‘ਚ ਸਿਰਫ਼ ਸੱਤ ਘਰਾਂ ਤੋਂ ਭੀਖ ਮੰਗਣ ਦੀ ਇਜਾਜ਼ਤ ਹੈ। ਜੇ ਉਨ੍ਹਾਂ ਨੂੰ ਇਨ੍ਹਾਂ ਘਰਾਂ ‘ਚ ਭੀਖ ਨਹੀਂ ਮਿਲਦੀ, ਤਾਂ ਉਨ੍ਹਾਂ ਨੂੰ ਭੁੱਖੇ ਰਹਿਣਾ ਪੈਂਦਾ ਹੈ। ਨਾਗਾ ਸਾਧੂ ਦਿਨ ‘ਚ ਸਿਰਫ਼ ਇੱਕ ਵਾਰ ਹੀ ਖਾਂਦੇ ਹਨ।
ਨਾਗਾ ਸਾਧੂ ਕੱਪੜੇ ਨਹੀਂ ਪਾਉਂਦੇ:-
ਨਾਗਾ ਸਾਧੂਆਂ ਦੀ ਦੁਨੀਆਂ ਬੜਾ ਰਹੱਸਮਈ ਹੁੰਦਾ ਹੈ, ਉਹ ਕੜਾਕੇ ਦੀ ਠੰਢ ‘ਚ ਵੀ ਨਗਨ ਅਵਸਥਾ ‘ਚ ਰਹਿੰਦੇ ਹਨ | ਉਹ ਆਪਣੇ ਸਰੀਰ ‘ਤੇ ਸੁਆਹ ਲਗਾ ਕੇ ਰੱਖਦੇ ਹਨ। ਨਾਗਾ ਦਾ ਅਰਥ ਹੈ ਨਗਨ ਹੁੰਦਾ ਹੈ | ਨਾਗਾ ਸੰਨਿਆਸੀ ਆਪਣੇ ਆਪ ਨੂੰ ਰੱਬ ਦਾ ਦੂਤ ਮੰਨਦੇ ਹਨ |
ਨਾਗਾ ਸੰਨਿਆਸੀ ਬਣਨ ਦੀ ਪ੍ਰਕਿਰਿਆ:-
ਨਾਗਾ ਸੰਨਿਆਸੀ ਬਣਨ ਦੀ ਪ੍ਰਕਿਰਿਆ ਬਹੁਤ ਲੰਮੀ ਅਤੇ ਔਖੀ ਹੁੰਦੀ ਹੈ। ਨਾਗਾ ਸੰਨਿਆਸੀਆਂ ਨੂੰ ਅਖਾੜਿਆਂ ਦੁਆਰਾ ਬਣਾਇਆ ਜਾਂਦਾ ਹੈ। ਹਰੇਕ ਅਖਾੜੇ ਦੇ ਆਪਣੇ ਵਿਸ਼ਵਾਸ ਅਤੇ ਪਰੰਪਰਾਵਾਂ ਹੁੰਦੀਆਂ ਹਨ ਅਤੇ ਉਸ ਅਨੁਸਾਰ ਦੀਖਿਆ ਦਿੱਤੀ ਜਾਂਦੀ ਹੈ। ਕਈ ਅਖਾੜਿਆਂ ‘ਚ, ਨਾਗਾ ਸਾਧੂਆਂ ਨੂੰ ਭੁੱਟੋ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ। ਅਖਾੜੇ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੂੰ ਗੁਰੂ ਸੇਵਾ ਦੇ ਨਾਲ-ਨਾਲ ਸਾਰੇ ਛੋਟੇ-ਮੋਟੇ ਕੰਮ ਵੀ ਦਿੱਤੇ ਜਾਂਦੇ ਹਨ।
ਨਾਗਾ ਸਾਧੂ ਬਣਨ ਲਈ ਸਭ ਤੋਂ ਪਹਿਲਾਂ ਬ੍ਰਹਮਚਾਰੀ ਦੀ ਸਿੱਖਿਆ ਲਈ ਜਾਂਦੀ ਹੈ ਅਤੇ ਇਸ ‘ਚ ਸਫਲ ਹੋਣ ਮਗਰੋਂ ਇਨ੍ਹਾਂ ਦੇ ਮਹਾਪੁਰਸ਼ ਦੁਆਰਾ ਦੀਖਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਉਗੋਪੀਵੀਤ (ਪਵਿੱਤਰ ਧਾਗੇ ਦੀ ਰਸਮ) ਹੁੰਦੀ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਉਹ ਆਪਣੇ ਅਤੇ ਆਪਣੇ ਪਰਿਵਾਰ ਲਈ ਪਿੰਡ ਦਾਨ ਕਰਦਾ ਹੈ ਜਿਸਨੂੰ ਬਿਜਵਾਨ ਕਿਹਾ ਜਾਂਦਾ ਹੈ। ਉਹ 17 ਪਿੰਡ ਕਰਦਾ ਹੈ, ਇਨ੍ਹਾਂ ‘ਚੋਂ 16 ਉਸਦੇ ਪਰਿਵਾਰ ਦੇ ਮੈਂਬਰਾਂ ਲਈ ਹੁੰਦੇ ਹਨ ਅਤੇ 17ਵਾਂ ਆਪਣੇ ਲਈ ਹੁੰਦਾ ਹੈ। ਆਪਣਾ ਪਿੰਡ ਦਾਨ ਕਰਨ ਤੋਂ ਬਾਅਦ, ਉਹ ਆਪਣੇ ਆਪ ਨੂੰ ਮ੍ਰਿਤਕ ਵਰਗਾ ਐਲਾਨ ਦਿੰਦਾ ਹੈ ਜਿਸ ਤੋਂ ਬਾਅਦ ਉਸਦਾ ਪਿਛਲਾ ਜੀਵਨ ਖਤਮ ਮੰਨਿਆ ਜਾਂਦਾ ਹੈ।
ਨਾਗਾ ਸਾਧੂਆਂ ਦੀ ਜ਼ਿੰਦਗੀ ਬਹੁਤ ਗੁੰਝਲਦਾਰ:-
ਨਾਗਾ ਸਾਧੂਆਂ ਦਾ ਜੀਵਨ ਬਹੁਤ ਗੁੰਝਲਦਾਰ ਹੈ, ਕਿਹਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਾਗਾ ਸਾਧੂ ਬਣਨ ਲਈ 12 ਸਾਲ ਦਾ ਲੰਮਾ ਸਮਾਂ ਲੱਗਦਾ ਹੈ। ਨਾਗਾ ਸਾਧੂ ਬਣਨ ਤੋਂ ਬਾਅਦ, ਉਹ ਪਿੰਡ ਜਾਂ ਸ਼ਹਿਰ ਦੀ ਭੀੜ-ਭੜੱਕੇ ਵਾਲੀ ਜ਼ਿੰਦਗੀ ਛੱਡ ਕੇ ਪਹਾੜਾਂ ਦੇ ਜੰਗਲਾਂ ‘ਚ ਰਹਿਣ ਲਈ ਚਲੇ ਜਾਂਦੇ ਹਨ।
ਉਨ੍ਹਾਂ ਦਾ ਟਿਕਾਣਾ ਅਜਿਹੀ ਥਾਂ ‘ਤੇ ਹੈ ਜਿੱਥੇ ਕਿਸੇ ਇਨਸਾਨ ਦਾ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ | ਨਾਗਾ ਸਾਧੂ ਬਣਨ ਦੀ ਪ੍ਰਕਿਰਿਆ ‘ਚ 6 ਸਾਲ ਬਹੁਤ ਮਹੱਤਵਪੂਰਨ ਹਨ। ਇਸ ਸਮੇਂ ਦੌਰਾਨ ਉਹ ਨਾਗਾ ਸਾਧੂ ਬਣਨ ਲਈ ਜ਼ਰੂਰੀ ਸਿੱਖਿਆ ਪ੍ਰਾਪਤ ਕਰਦਾ ਹੈ। ਇਸ ਸਮੇਂ ਦੌਰਾਨ ਉਹ ਸਿਰਫ਼ ਇੱਕ ਲੰਗੋਟ ਪਹਿਨਦਾ ਹੈ। ਉਹ ਕੁੰਭ ਮੇਲੇ ‘ਚ ਇੱਕ ਪ੍ਰਣ ਲੈਂਦਾ ਹੈ ਜਿਸ ਤੋਂ ਬਾਅਦ ਉਹ ਲੰਗੋਟ ਵੀ ਤਿਆਗ ਦਿੰਦਾ ਹੈ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਲਈ ਕੱਪੜੇ ਨਹੀਂ ਪਾਉਂਦਾ।
ਨਾਗਾ ਸਾਧੂ ਬਿਸਤਰਿਆਂ ‘ਤੇ ਨਹੀਂ ਸੌਂਦੇ:-
ਨਾਗਾ ਸੰਨਿਆਸੀ ਆਪਣੇ ਭਾਈਚਾਰੇ ਨੂੰ ਆਪਣਾ ਪਰਿਵਾਰ ਮੰਨਦੇ ਹਨ। ਉਹ ਝੌਂਪੜੀਆਂ ‘ਚ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਕੋਈ ਖਾਸ ਜਗ੍ਹਾ ਜਾਂ ਘਰ ਨਹੀਂ ਹੁੰਦਾ । ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾਗਾ ਸਾਧੂ ਸੌਣ ਲਈ ਬਿਸਤਰੇ ਦੀ ਵਰਤੋਂ ਵੀ ਨਹੀਂ ਕਰਦੇ।
ਨਾਗਾ ਸਾਧੂਆਂ ਕੋਲ ਰਹੱਸਮਈ ਸ਼ਕਤੀਆਂ
ਕਿਹਾ ਜਾਂਦਾ ਹੈ ਕਿ ਨਾਗਾ ਸਾਧੂਆਂ ਕੋਲ ਰਹੱਸਮਈ ਸ਼ਕਤੀਆਂ ਹੁੰਦੀਆਂ ਹਨ। ਉਹ ਇਨ੍ਹਾਂ ਸ਼ਕਤੀਆਂ ਨੂੰ ਕਠੋਰ ਤਪੱਸਿਆ ਕਰਨ ਤੋਂ ਬਾਅਦ ਪ੍ਰਾਪਤ ਹੁੰਦੀਆਂ ਹਨ, ਪਰ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦਾ। ਉਹ ਆਪਣੀਆਂ ਸ਼ਕਤੀਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦਾ ਹੈ।
ਹਿੰਦੂ ਧਰਮ ‘ਚ ਕਿਸੇ ਵੀ ਮਨੁੱਖ ਦੀ ਮੌਤ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਸਾੜਨ ਦੀ ਪਰੰਪਰਾ ਹੈ, ਜੋ ਕਿ ਸਦੀਆਂ ਤੋਂ ਚੱਲੀ ਆ ਰਹੀ ਹੈ। ਪਰ ਨਾਗਾ ਸਾਧੂਆਂ ਦੀਆਂ ਮ੍ਰਿਤਕ ਦੇਹ ਨੂੰ ਨਹੀਂ ਸਾੜਿਆ ਜਾਂਦਾ। ਨਾਗਾ ਸਾਧੂਆਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਅੰਤਿਮ ਸਸਕਾਰ ਉਨ੍ਹਾਂ ਨੂੰ ਜ਼ਮੀਨ ‘ਚ ਦਫ਼ਨਾ ਕੇ ਕੀਤੇ ਜਾਂਦੇ ਹਨ। ਨਾਗਾ ਸਾਧੂਆਂ ਨੂੰ ਸਿੱਧ ਯੋਗ ਦੀ ਸਥਿਤੀ ‘ਚ ਬਿਠਾ ਕੇ ਭੂ-ਸਮਾਧੀ ਦਿੱਤੀ ਜਾਂਦੀ ਹੈ।
Read More: ਜਨਮ ਦਿਨ ‘ਤੇ ਵਿਸ਼ੇਸ਼: ਸਾਦਗੀ ਅਤੇ ਨਿਮਰਤਾ ਵਾਲੀ ਸਖ਼ਸ਼ੀਅਤ ਲਾਲ ਬਹਾਦਰ ਸ਼ਾਸਤਰੀ