July 8, 2024 2:42 pm
Kareena Kapoor

ਅਦਾਕਾਰਾ ਕਰੀਨਾ ਕਪੂਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਨੇ ਭੇਜਿਆ ਨੋਟਿਸ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ ,11 ਮਈ 2024: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ (Kareena Kapoor) ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਬੈਂਚ ਨੇ ਕਰੀਨਾ ਕਪੂਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ‘ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ’ ਨਾਂ ਦੀ ਕਿਤਾਬ ਨੂੰ ਲੈ ਕੇ ਦਿੱਤਾ ਗਿਆ ਹੈ। ਕਰੀਨਾ ਕਪੂਰ ਤੋਂ ਇਲਾਵਾ ਜਸਟਿਸ ਜੀਐਸ ਆਹਲੂਵਾਲੀਆ ਦੀ ਸਿੰਗਲ ਬੈਂਚ ਨੇ ਅਦਿਤੀ ਸ਼ਾਹ ਭੀਮਜਿਆਨੀ, ਐਮਾਜ਼ਾਨ ਇੰਡੀਆ, ਜਗਰਨਾਟ ਬੁਕਸ ਅਤੇ ਹੋਰਾਂ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ।

ਦਰਅਸਲ, ਜਬਲਪੁਰ ਸਿਵਲ ਲਾਈਨ ਦੇ ਰਹਿਣ ਵਾਲੇ ਕ੍ਰਿਸਟੋਫਰ ਐਂਥਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ‘ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ’ ਕਿਤਾਬ ਰਾਹੀਂ ਈਸਾਈ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਪਟੀਸ਼ਨ ਰਾਹੀਂ ਕਰੀਨਾ ਕਪੂਰ (Kareena Kapoor) ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਕਰੀਨਾ ਕਪੂਰ ਖਾਨ ਨੇ ਇਹ ਕਿਤਾਬ ਸਸਤੀ ਪ੍ਰਸਿੱਧੀ ਹਾਸਲ ਕਰਨ ਦੇ ਇਰਾਦੇ ਨਾਲ ਲਿਖੀ ਹੈ, ਜਿਸ ਦਾ ਕਵਰ ਪੇਜ ਵੀ ਇਤਰਾਜ਼ਯੋਗ ਹੈ।