July 7, 2024 7:41 pm
M.R.S.P.T.U.

ਐਮ.ਆਰ.ਐਸ.ਪੀ.ਟੀ.ਯੂ. ਵੱਲੋਂ ਭਾਰਤ ਅਤੇ ਨੇਪਾਲ ਵਿਚਕਾਰ ਸੱਭਿਆਚਾਰਕ, ਵਿੱਦਿਅਕ ਅਤੇ ਧਾਰਮਿਕ ਸੰਵਾਦ ਦੀ ਸ਼ੁਰੂਆਤ

ਚੰਡੀਗੜ੍ਹ 06 ਮਈ 2023: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸਥਾਪਿਤ ਗੁਰੂ ਨਾਨਕ ਚੇਅਰ ਵੱਲੋਂ ਭਾਰਤ ਅਤੇ ਨੇਪਾਲ ਵਿਚਕਾਰ ਸੱਭਿਆਚਾਰਕ, ਵਿੱਦਿਅਕ ਅਤੇ ਧਾਰਮਿਕ ਸੰਵਾਦ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਨੇਪਾਲ ਸਰਕਾਰ, ਨੇਪਾਲ ਟੂਰਿਜ਼ਮ ਬੋਰਡ, ਇੰਡੀਆ-ਨੇਪਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਾਂਝੇ ਯਤਨਾਂ ਸਦਕਾ ਇੱਕ ਕੌਫੀ ਟੇਬਲ ਬੁੱਕ “ਰਿਲੀਜੀਅਸ ਐਂਡ ਕਲਚਰਲ ਸਰਕਟ, ਨੇਪਾਲ ਐਂਡ ਇੰਡੀਆ” ਤਿਆਰ ਕੀਤੀ ਗਈ ਹੈ।

ਇਸਦੀ ਪਹਿਲੀ ਕਾਪੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨੇਪਾਲ ਦੀ ਬਹੁਪੱਖੀ ਸਖਸ਼ੀਅਤ ਅਨਿਲ ਥਮਨ ਵੱਲੋਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਸੌਂਪੀ ਗਈ।

ਨੇਪਾਲ ਦੀ ਬਹੁਪੱਖੀ ਸਖਸ਼ੀਅਤ ਅਨਿਲ ਥਮਨ ਨੇ ਸਿੰਘਸਾਹਿਬ ਨਾਲ ਮੁਲਾਕਾਤ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਸ ਕੌਫੀ ਟੇਬਲ ਬੁੱਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਯਾਤਰਾ ਦੇ ਬਹੁਤ ਸਾਰੇ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ ਹੈ। ਇਸ ਬੁੱਕ ਵਿਚ ਦਰਸਾਇਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੱਥ ਲਿਖਤਾਂ, ਗੁਰੂ ਨਾਨਕ ਸਾਹਿਬ ਜੀ ਦੁਆਰਾ ਵਰਤੇ ਗਏ ਬਰਤਨ ਅਤੇ ਸੰਗੀਤ ਦੇ ਸਾਜੋ ਸਾਮਾਨ ਸਮੇਤ ਦੁਰਲਭ ਵਸਤਾਂ ਨੇਪਾਲ ਦੇ ਵੱਖ-ਵੱਖ ਸਥਾਨਾਂ ਤੇ ਸੰਭਾਲੀਆਂ ਹੋਈਆਂ ਹਨ।