ਚੰਡੀਗੜ੍ਹ/ਪਠਾਨਕੋਟ, 20 ਜੂਨ 2024: ਪੰਜਾਬ ਸਰਕਾਰ ਵੱਲੋਂ ਪੰਜਾਬ ‘ਚੋਂ ਸਭ ਤੋਂ ਵਧੀਆ ਗੁਣਵੱਤਾ ਵਾਲੀ ਪਠਾਨਕੋਟ ਦੀ ਲੀਚੀ (Lychee) ਨੂੰ ਵਿਦੇਸ਼ਾਂ ਵਿੱਚ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ | ਸਰਕਾਰ ਮੁਤਾਬਕ ਨਾਲ ਕਿਸਾਨਾਂ ਤੇ ਕਾਸ਼ਤਕਾਰਾਂ ਆਮਦਨ ਵਧਾਉਣਾ ਅਤੇ ਧਰਤੀ ਹੇਠਲੇ ਪਾਣੀ ‘ਨੂੰ ਬਚਾਇਆ ਜਾ ਸਕਦਾ ਹੈ |
ਇਸ ਸੰਬੰਧੀ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੁਜਾਨਪੁਰ ਵਿਖੇ ਲੀਚੀ ਜ਼ੋਨ ਵਿਖੇ ਮਨਾਏ ਜਾ ਰਹੇ ਸੂਬਾ ਪੱਧਰੀ ਲੀਚੀ ਪ੍ਰਦਰਸ਼ਨੀ ਦੌਰਾਨ ਐਲਾਨ ਕੀਤਾ ਹੈ | ਪੂਰੇ ਪੰਜਾਬ ‘ਚੋਂ ਜ਼ਿਲ੍ਹਾ ਪਠਾਨਕੋਟ ‘ਚ ਲੀਚੀ ਦੀ 60 ਫ਼ੀਸਦੀ ਪੈਦਾਵਾਰ ਹੁੰਦੀ ਹੈ |
ਇਸ ਦੌਰਾਨ ਜੌੜਾਮਾਜਰਾ ਨੇ ਕਿਹਾ ਕਿ ਅੱਜ ਧਰਤੀ ਹੇਠਲੇ ਪਾਣੀ ਨੂੰ ਬਚਾਅ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਬਾਗ਼ਬਾਨੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਲੀਚੀ (Lychee) ਵਿਦੇਸ਼ ਤੱਕ ਭੇਜੀ ਜਾਵੇਗੀ | ਪੰਜਾਬ ‘ਚ ਲਗਭਗ 3900 ਹੈਕਟੇਅਰ ਰਕਬਾ ਲੀਚੀ ਅਧੀਨ ਆਉਂਦਾ ਹੈ, ਜਿਸ ‘ਚੋਂ ਲਗਭਗ 2200 ਹੈਕਟੇਅਰ ਰਕਬਾ ਪਠਾਨਕੋਟ ਜ਼ਿਲ੍ਹੇ ਵਿੱਚ ਹੈ | ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਲੀਚੀ ਅਸਟੇਟ ਸੁਜਾਨਪੁਰ ਵਿਖੇ ਸਥਾਪਿਤ ਕੀਤੀ ਹੈ |
ਇਸਦੇ ਨਾਲ ਹੀ ਸਟੇਟ ਪਲਾਨ ਸਕੀਮ ਤਹਿਤ ਲੀਚੀ ਦੀ ਪੈਕਿੰਗ ਲਈ 10 ਕਿਲੋ ਦੇ ਗੱਤੇ ਦੇ ਬਕਸੇ ‘ਤੇ 50 ਫ਼ੀਸਦੀ ਉਪਦਾਨ ਦਿੱਤਾ ਜਾਵੇਗਾ, ਜੋ ਇੱਕ ਜ਼ਿਮੀਂਦਾਰ ਨੂੰ ਵੱਧ ਤੋਂ ਵੱਧ 500 ਬਕਸਿਆਂ ਲਈ ਦਿੱਤਾ ਜਾਵੇਗਾ। ਇਸ ਦੇ ਨਾਲ ਫਲ-ਸਬਜ਼ੀ ਉਤਪਾਦਕਾਂ ਨੂੰ 50 ਫ਼ੀਸਦੀ ਸਬਸਿਡੀ ‘ਤੇ ਪਲਾਸਟਿਕ ਕਰੇਟ ਦਿੱਤੇ ਜਾਣਗੇ।
ਇਸਦੇ ਨਾਲ ਹੀ ਡਰਿਪ ਸਿਸਟਮ ‘ਤੇ ਨਵੇਂ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ 10000 ਰੁਪਏ ਪ੍ਰਤੀ ਏਕੜ ਅਤੇ ਫੁੱਲ ਬੀਜ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ 14000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇਗੀ।