Triple Murder

ਲੁਧਿਆਣਾ ਟ੍ਰਿਪਲ ਮਰਡਰ ਦੀ ਗੁੱਥੀ ਸੁਲਝੀ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ, 05 ਮਈ 2023: ਜਲੰਧਰ ਦਿਹਾਤੀ ਪੁਲਿਸ ਨੇ ਪੰਜਾਬ ਦੇ ਲੁਧਿਆਣਾ (Ludhiana) ਵਿੱਚ ਹੋਏ ਟ੍ਰਿਪਲ ਕਤਲ (Triple Murder) ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਕਾਤਲ ਨੂੰ ਪਿੰਡ ਗੜ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਏਐਸਆਈ, ਉਸ ਦੀ ਪਤਨੀ ਅਤੇ ਪੁੱਤਰ ਦੇ ਮੂੰਹ ਨੂੰ ਰੌਡ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ । ਘਟਨਾ ਤੋਂ ਬਾਅਦ ਉਕਤ ਦੋਸ਼ੀ ਨੇ ਲਾਸ਼ਾਂ ਦੇ ਕੋਲ ਬੈਠ ਕੇ ਚੀਟਾ ਵੀ ਪੀਤਾ | ਮੁਲਜ਼ਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ (ਗੁਰਦਾਸਪੁਰ) ਵਜੋਂ ਹੋਈ ਹੈ। ਉਹ ਨਸ਼ੇ ਦਾ ਆਦੀ ਹੈ। ਉਹ ਪਹਿਲਾਂ ਵੀ ਨਸ਼ਾ ਖਰੀਦਣ ਲਈ ਕਤਲ ਕਰ ਚੁੱਕਾ ਹੈ। ਉਸ ਖ਼ਿਲਾਫ਼ ਚੋਰੀ ਦੇ ਕੇਸ ਵੀ ਦਰਜ ਹਨ।

ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਫਿਲੌਰ ਵਿੱਚ ਦੋ ਕੇਸ ਦਰਜ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਉਸ ਖ਼ਿਲਾਫ਼ ਹੁਣ ਤੱਕ 8 ਕੇਸ ਦਰਜ ਹਨ। ਜਿਸ ਵਿੱਚ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਉਸਦੀ ਪਤਨੀ ਮਿਥੁਨ ਨੂੰ ਛੱਡ ਗਈ ਹੈ। ਮੁਲਜ਼ਮ ਨੇ ਤੀਹਰੇ ਕਤਲ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਵੀ ਇਸ ਕਤਲ ਨੂੰ ਅੰਜ਼ਾਮ ਦਿੱਤਾ ਸੀ। ਦੀਨਾਨਗਰ ‘ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੁੱਟ ਲਈ ਗਈ। ਇਸ ਤੋਂ ਬਾਅਦ ਔਰਤ ਦੀ ਲਾਸ਼ ਗਟਰ ਵਿੱਚ ਸੁੱਟ ਦਿੱਤੀ ਗਈ।

20 ਮਈ ਨੂੰ ਮੁਲਜ਼ਮ ਗੇਟ ਰਾਹੀਂ ਨੂਰਪੁਰ ਬੇਟ ਵਿੱਚ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ ਦੀ ਕੋਠੀ ਵਿੱਚ ਦਾਖ਼ਲ ਹੋਇਆ । ਗੇਟ ਖੁੱਲ੍ਹਣ ਦੀ ਅਵਾਜ਼ ਤੋਂ ਸੇਵਾਮੁਕਤ ਏਐਸਆਈ ਉੱਠ ਕੇ ਬਾਹਰ ਆਇਆ ਤਾਂ ਪੌੜੀ ਹੇਠਾਂ ਲੁਕ ਗਿਆ। ਇਸ ਤੋਂ ਬਾਅਦ ਜਿਵੇਂ ਹੀ ਕੁਲਦੀਪ ਆਪਣੇ ਕਮਰੇ ‘ਚ ਜਾਣ ਲੱਗਾ ਤਾਂ ਘਰ ‘ਚ ਪਈ ਲੋਹੇ ਦੀ ਰਾਡ ਨਾਲ ਉਸ ਦੇ ਸਿਰ ‘ਤੇ ਵਾਰ-ਵਾਰ ਵਾਰ ਕੀਤਾ। ਇਸ ਤੋਂ ਕੁਝ ਦੇਰ ਬਾਅਦ ਹੀ ਉਸ ਨੇ ਅਗਲੇ ਕਮਰੇ ਵਿਚ ਸੁੱਤੇ ਪਏ ਕੁਲਦੀਪ ਦੇ ਲੜਕੇ ਗੁਰਵਿੰਦਰ ਅਤੇ ਪਤਨੀ ਪਰਮਜੀਤ ਕੌਰ ‘ਤੇ ਰਾਡ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਸੀ ਅਤੇ 10 ਹਜ਼ਾਰ ਰੁਪਏ ਨਗਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਸੀ।

Scroll to Top